Thursday, 16 September 2021
13 September 2021 New Zealand

ਨਿਊਜੀਲੈਂਡ ਵਿੱਚ ਹੁਣ ਬੱਚਿਆਂ ਨੂੰ ਲੱਗੇਗੀ ਵੈਕਸੀਨ

ਨਿਊਜੀਲੈਂਡ ਵਿੱਚ ਹੁਣ ਬੱਚਿਆਂ ਨੂੰ ਲੱਗੇਗੀ ਵੈਕਸੀਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਦਾ ਇਸ ਵੇਲੇ ਟੀਚਾ ਹੈ ਕਿ ਵੱਧ ਤੋਂ ਵੱਧ ਅਤੇ ਜਲਦੀ ਤੋਂ ਜਲਦੀ ਵੈਕਸੀਨੇਸ਼ਨ ਦੇ ਕੰਮ ਵਿੱਚ ਤੇਜੀ ਲਿਆਉਂਦੀ ਜਾਏ ਤੇ ਇਸੇ ਲਈ ਹੁਣ ਸਰਕਾਰ ਜਲਦ ਹੀ ਬੱਚਿਆਂ ਨੂੰ ਵੈਕਸੀਨੇਸ਼ਨ ਲਗਾਉਣ ਦੀ ਯੋਜਨਾ ਵੀ ਬਣਾ ਰਹੀ ਹੈ।
ਇਸ ਸਬੰਧੀ ਡਾਇਰੈਕਟਰ ਜਨਰਲ ਆਫ ਹੈਲਥ ਐਸ਼ਲੀ ਬਲੂਮਫਿਲਡ ਨੇ ਵੀ ਅੱਜ ਪੋਸਟ ਕੈਬਿਨੇਟ ਮੀਟਿੰਗ ਤੋਂ ਬਾਅਦ ਹੋਈ ਪ੍ਰੈੱਸ ਵਾਰਤਾ ਵਿੱਚ ਸਾਫ ਕਰ ਦਿੱਤਾ ਹੈ ਕਿ ਸਿਹਤ ਮੰਤਰਾਲਾ 5 ਤੋਂ 11 ਸਾਲ ਦੇ ਬੱਚਿਆਂ ਨੂੰ ਵੈਕਸੀਨੇਸ਼ਨ ਲਾਏ ਜਾਣ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕਰ ਰਿਹਾ ਹੈ।
ਇਸ ਵੇਲੇ 5 ਤੋਂ 11 ਸਾਲ ਦੇ ਬੱਚਿਆਂ ਨੂੰ ਵੈਕਸੀਨੇਸ਼ਨ ਦੀ ਇਜਾਜਤ ਲੈਣ ਲਈ ਪ੍ਰਪੋਜ਼ਲ ਸਰਕਾਰ ਦੀ ਮਨਜੂਰੀ ਦੁਆਉਣ ਲਈ ਭੇਜਿਆ ਜਾ ਚੁੱਕਿਆ ਹੈ।
ਕਾਬਿਲੇਗੌਰ ਹੈ ਕਿ ਮੌਜੂਦਾ ਆਊਟਬ੍ਰੇਕ ਵਿੱਚ 9 ਸਾਲ ਤੋਂ ਘੱਟ ਉਮਰ ਦੇ 140 ਬੱਚਿਆਂ ਨੂੰ ਵੀ ਕੋਰੋਨਾ ਵਾਇਰਸ ਹੋਇਆ ਹੈ, ਜੋ ਕਿ ਸੱਚਮੱੁਚ ਹੀ ਚਿੰਤਾ ਦਾ ਵਿਸ਼ਾ ਹੈ।
ਬਲੂਮਫਿਲਡ ਨੇ ਇਹ ਵੀ ਦੱਸਿਆ ਕਿ ਵੱਖੋ-ਵੱਖ ਭਾਈਚਾਰਿਆਂ ਨੂੰ ਵੈਕਸੀਨੇਸ਼ਨ ਲਗਾ ਕੇ ਉਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਆਊਟਬ੍ਰੇਕ ਫੈਲਣ ਤੋਂ ਰੋਕਣ ਲਈ ਵੀ ਸਰਕਾਰ ਵਚਨਬੱਧ ਹੈ।

ADVERTISEMENT
NZ Punjabi News Matrimonials