Thursday, 16 September 2021
13 September 2021 New Zealand

ਕੈਂਟਰਬਰੀ ਵਿੱਚ ਸ਼ੁਰੂ ਹੋਇਆ ਨਾ ਰੁਕਣ ਵਾਲਾ ਪ੍ਰਵਾਸੀਆਂ ਦਾ ਕੂਚ

ਕੈਂਟਰਬਰੀ ਵਿੱਚ ਸ਼ੁਰੂ ਹੋਇਆ ਨਾ ਰੁਕਣ ਵਾਲਾ ਪ੍ਰਵਾਸੀਆਂ ਦਾ ਕੂਚ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਐਸ਼ਬਰਟਨ ਤੋਂ ਇਮੀਗ੍ਰੇਸ਼ਨ ਮਾਹਿਰ ਮਾਰੀਆ ਜ਼ਿਮੈਂਜ਼ ਦਾ ਕਹਿਣਾ ਹੈ ਕਿ ਇਸ ਵੇਲੇ ਕੈਂਟਰਬਰੀ ਵਿੱਚ ਪ੍ਰਵਾਸੀ ਕਰਮਚਾਰੀਆਂ ਦਾ ਆਸਟ੍ਰੇਲੀਆ ਜਾਣ ਦਾ ਅਜਿਹਾ ਦੌਰ ਸ਼ੁਰੂ ਹੋ ਰਿਹਾ ਹੈ, ਜੋ ਇੱਥੋਂ ਦੇ ਪ੍ਰਾਪਰਟੀ ਮਾਲਕਾਂ ਭਾਵ ਖੇਤੀਬਾੜੀ ਕਾਰੋਬਾਰੀਆਂ ਲਈ ਸਿਰ ਦਰਦੀ ਨੂੰ ਹੋਰ ਵਧਾਏਗਾ।

ਦਰਅਸਲ ਜਿੱਥੇ ਇਨ੍ਹਾਂ ਖੇਤੀਬਾੜੀ ਕਰਮਚਾਰੀਆਂ ਲਈ ਨਿਊਜੀਲੈਂਡ ਵਿੱਚ ਰੈਜੀਡੈਂਸੀ ਦਾ ਕੋਈ ਪਾਥਵੇਅ ਨਹੀਂ, ਉੱਥੇ ਹੀ ਆਸਟ੍ਰੇਲੀਆ ਇਨ੍ਹਾਂ ਨੂੰ 2 ਸਾਲ ਵਿੱਚ ਪੱਕਿਆਂ ਕਰਨ ਦੀ ਗੱਲ ਕਹਿ ਰਿਹਾ ਹੈ ਤੇ ਇਸੇ ਲਈ ਕਈ ਫਿਲੀਪੀਨੋ ਕਰਮਚਾਰੀ ਆਸਟ੍ਰੇਲੀਆ ਕੂਚ ਕਰ ਗਏ ਹਨ ਤੇ ਕਈ ਅਜਿਹਾ ਕਰਨ ਬਾਰੇ ਸੋਚ ਰਹੇ ਹਨ।
ਦਰਅਸਲ ਨਿਊਜੀਲੈਂਡ ਸਰਕਾਰ ਦਾ ਕੋਰੋਨਾ ਕਾਰਨ ਬਾਰਡਰ ਬੰਦ ਕਰਨ ਦਾ ਨਤੀਜਾ ਹੁਣ ਕਾਰੋਬਾਰੀਆਂ ਲਈ ਤੇ ਇਨ੍ਹਾਂ ਪ੍ਰਵਾਸੀ ਕਰਮਚਾਰੀਆਂ ਲਈ ਬਹੁਤ ਵੱਡੀ ਸੱਮਸਿਆ ਬਣ ਗਿਆ ਹੈ।
ਪ੍ਰਵਾਸੀ ਕਰਮਚਾਰੀਆਂ ਨੂੰ ਨਾ ਪੱਕਿਆਂ ਹੋਣ ਦਾ ਰਾਹ ਮਿਲ ਰਿਹਾ ਹੈ ਤੇ ਨਾ ਹੀ ਉਹ ਆਪਣੇ ਪਰਿਵਾਰ ਨੂੰ ਇੱਥੇ ਬੁਲਾ ਪਾ ਰਹੇ ਹਨ ਤੇ ਇਹ ਸਭ ਕਾਰੋਬਾਰੀਆਂ ਲਈ ਹੋਰ ਵੀ ਵੱਡੀ ਸੱਮਸਿਆ ਬਣ ਗਿਆ ਹੈ,ਜੋ ਕਰਮਚਾਰੀਆਂ ਨੂੰ ਤਨਖਾਹਾਂ ਵੱਧ ਦੇਣ ਨੂੰ ਤਾਂ ਮਜਬੂਰ ਹੋ ਹੀ ਗਏ ਹਨ, ਪਰ ਕਰਮਚਾਰੀਆਂ ਦੀ ਘਾਟ ਕਾਰਨ ਮੌਜੂਦ ਕਰਮਚਾਰੀਆਂ ਦੀ ਸਿਹਤ ਨਾਲ ਵੀ ਖੇਡਿਆ ਜਾ ਰਿਹਾ ਹੈ, ਜਿਨ੍ਹਾਂ 'ਤੇ ਕੰਮ ਦਾ ਜਿਆਦਾ ਦਬਾਅ ਹੈ।
ਲਗਭਗ 1000 ਦੇ ਕਰੀਬ ਪ੍ਰਵਾਸੀ ਕਰਮਚਾਰੀ ਕੈਂਟਰਬਰੀ ਤੇ ਇਨ੍ਹੇਂ ਹੀ ਕਰਮਚਾਰੀ ਸਾਊਥਲੈਂਡ ਵਿੱਚ ਵੀ ਚਾਹੀਦੇ ਹਨ। ਪਰ ਸਰਕਾਰ ਜੇ ਕੁਝ ਕਰੇ ਤਾਂ ਹੀ ਕੋਈ ਰਾਹ ਮਿਲੇ।
ਮਾਰੀਆ ਨੇ ਦੱਸਿਆ ਕਿ ਉਸਨੇ ਇੱਕ ਪਟੀਸ਼ਨ ਵੀ ਸਰਕਾਰ ਕੋਲ ਪਾਈ ਹੈ, ਜਿਸ ਵਿੱਚ ਸਾਊਥ ਆਈਲੈਂਡ ਕੰਟਰੀਬਿਉਸ਼ਨ ਵਰਕ ਵੀਜਾ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ, ਜਿਸ ਤਹਿਤ 5 ਸਾਲ ਬਾਅਦ ਕਰਮਚਾਰੀ ਪੱਕਿਆਂ ਹੋਣ ਲਈ ਅਰਜੀ ਲਾ ਸਕਦਾ ਹੈ। ਪਟੀਸ਼ਨ 'ਤੇ ਹੁਣ ਤੱਕ 800 ਹਸਤਾਖਰ ਹੋ ਚੁੱਕੇ ਹਨ।

ADVERTISEMENT
NZ Punjabi News Matrimonials