ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਬੀਤੇ ਦਿਨੀਂ 33 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਸੀ, ਆਕਲੈਂਡ ਨੂੰ ਛੱਡ ਬਾਕੀ ਦੇ ਨਿਊਜੀਲੈਂਡ ਲਈ ਲੈਵਲ 2 ਤੇ ਆਕਲੈਂਡ ਲਈ ਅਗਲੇ ਹਫਤੇ ਤੱਕ ਲੈਵਲ 4 ਵਧਾ ਦਿੱਤਾ ਗਿਆ ਸੀ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਨਿਊਜੀਲੈਂਡ ਵਾਸੀਆਂ ਨੂੰ ਸੰਦੇਸ਼ ਦਿੱਤਾ ਹੈ ਕਿ ਜੇ ਉਹ ਭਵਿੱਖ ਦੇ ਲੌਕਡਾਊਨ ਤੋਂ ਮੁਕਤੀ ਚਾਹੁੰਦੇ ਹਨ ਤਾਂ ਉਸ ਲਈ ਸਭ ਤੋਂ ਵਧੀਆ ਉਪਾਅ ਹੈ ਇਹ ਹੈ ਕਿ ਹਰ ਕੋਈ ਵੈਕਸੀਨੇਸ਼ਨ ਕਰਵਾਏ ਤਾਂ ਜੋ ਵੱਧ ਤੋਂ ਵੱਧ ਨਿਊਜੀਲੈਂਡ ਵਾਸੀ ਕੋਰੋਨਾ ਤੋਂ ਸੁਰੱਖਿਅਤ ਹੋ ਸਕਣ ਅਤੇ ਲੌਕਡਾਊਨ ਲਾਉਣ ਦੀ ਜਰੂਰਤ ਨਾ ਰਹੇ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਅਗਲੇ ਹਫਤੇ ਆਕਲੈਂਡ ਦਾ ਲੈਵਲ 3 ਤਬਦੀਲ ਕੀਤੇ ਜਾਣਾ ਵੀ ਸੰਭਵ ਹੈ।