Thursday, 16 September 2021
14 September 2021 New Zealand

ਆਕਲੈਂਡ ਵਿੱਚ ਇਸ ਹਫਤੇ ਹੋਏਗੀ ਰਿਕਾਰਡਤੋੜ ਵੈਕਸੀਨੇਸ਼ਨ

ਆਕਲੈਂਡ ਵਿੱਚ ਇਸ ਹਫਤੇ ਹੋਏਗੀ ਰਿਕਾਰਡਤੋੜ ਵੈਕਸੀਨੇਸ਼ਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਚਾਹੁੰਦੀ ਹੈ ਕਿ ਆਕਲੈਂਡ ਵਾਸੀ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ ਤਾਂ ਜੋ ਆਕਲੈਂਡ ਨੂੰ ਦੁਬਾਰਾ ਤੋਂ ਲੌਕਡਾਊਨ ਲੈਵਲ 4 ਨਾ ਦੇਖਣਾ ਪਏ। ਇਸ ਲਈ ਕੋਸ਼ਿਸ਼ਾਂ ਜਾਰੀ ਹਨ ਤੇ ਵੈਕਸੀਨੇਸ਼ਨ ਪ੍ਰੋਗਰਾਮ ਦੇ ਕਲੀਨਿਕਲ ਡਾਇਰੈਕਟਰ ਐਂਥਨੀ ਜੋਰਡਨ ਦਾ ਕਹਿਣਾ ਹੈ ਕਿ ਉਹ ਇਸ ਲਈ ਪੂਰੀ ਕੋਸ਼ਿਸ਼ ਕਰਨਗੇ ਤੇ ਆਸ ਕਰਦੇ ਹਨ ਕਿ ਇਸ ਹਫਤੇ 220,000 ਆਕਲੈਂਡ ਵਾਸੀਆਂ ਦੀ ਵੈਕਸੀਨੇਸ਼ਨ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਰਿਕਾਰਡਤੋੜ ਹੋਏਗਾ, ਕਿਉਂਕਿ ਪਹਿਲਾਂ 190,000 ਆਕਲੈਂਡ ਵਾਸੀ ਇੱਕ ਹਫਤੇ ਵਿੱਚ ਵੈਕਸੀਨੇਸ਼ਨ ਲਗਵਾ ਚੁੱਕੇ ਹਨ, ਜੋ ਕਿ ਹੁਣ ਤੱਕ ਦਾ ਰਿਕਾਰਡ ਹੈ।
ਉਨ੍ਹਾਂ ਦੱਸਿਆ ਕਿ ਅਸੀਂ ਹੁਣ ਤੱਕ ਇੱਕ ਦਿਨ ਵਿੱਚ ਵੱਧ ਤੋਂ ਵੱਧ 31,000 ਆਕਲੈਂਡ ਵਾਸੀਆਂ ਨੂੰ ਕੋਰੋਨਾ ਦਾ ਟੀਕਾ ਲਾ ਚੁੱਕੇ ਹਾਂ, ਜੋ ਕਿ 3 ਸਤੰਬਰ ਨੂੰ ਸੰਭਵ ਹੋਇਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਮੋਬਾਇਲ ਵੈਕਸੀਨੇਸ਼ਨ ਯੂਨਿਟਾਂ ਵੀ ਇਸ ਰਿਕਾਰਡ ਨੂੰ ਬਨਾਉਣ ਲਈ ਅਹਿਮ ਭੂਮਿਕਾ ਨਿਭਾਉਣਗੀਆਂ।

ADVERTISEMENT
NZ Punjabi News Matrimonials