Thursday, 16 September 2021
14 September 2021 New Zealand

ਸੈਕੰਡਰੀ ਵਿਦਿਆਰਥੀਆਂ ਲਈ ਲੈਵਲ 2 ਦੌਰਾਨ ਮੱਦਦ

ਸੈਕੰਡਰੀ ਵਿਦਿਆਰਥੀਆਂ ਲਈ ਲੈਵਲ 2 ਦੌਰਾਨ ਮੱਦਦ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਉਹ ਸੀਨੀਅਰ ਸੈਕੰਡਰੀ ਵਿਦਿਆਰਥੀ ਜੋ ਪੂਰੇ 20 ਦਿਨ ਵੀ ਕਲਾਸਾਂ ਤੋਂ ਦੂਰ ਨਹੀਂ ਰਹੇ, ਮੱਦਦ ਲਈ ਯੋਗ ਹੋਣਗੇ, ਇਸ ਗੱਲ ਦੀ ਪੁਸ਼ਟੀ ਮਨਿਸਟਰੀ ਆਫ ਐਜੁਕੇਸ਼ਨ ਅਤੇ ਐਨ ਜੈਡ ਕਿਊ ਏ ਵਲੋਂ ਕੀਤੀ ਗਈ ਹੈ।
16 ਦਿਨਾਂ ਬਾਅਦ ਆਕਲੈਂਡ ਤੋਂ ਬਾਹਰ ਦੇ ਸਕੂਲ ਲੈਵਲ 3 ਤੇ 4 ਤੋਂ ਬਾਅਦ ਅੱਜ ਵਾਪਿਸ ਖੁੱਲੇ ਹਨ, ਪਹਿਲਾਂ ਨਿਯਮਾਂ ਅਨੁਸਾਰ ਵਿਦਿਆਰਥੀ ਲਰਨਿੰਗ ਰੈਕਗਨਿਸ਼ਨ ਕ੍ਰੈਡਿਟਸ (ਐਲ ਆਰ ਸੀ) ਦੇ ਯੋਗ ਨਹੀਂ ਹੋਣੇ ਸਨ।
ਪਰ ਐਨ ਜੈਡ ਕਿਊ ਏ ਦੇ ਮੁੱਖ ਪ੍ਰਬੰਧਕ ਗ੍ਰਾਂਟ ਕਲੰਿਕੂਮ ਨੇ ਪੁਸ਼ਟੀ ਕੀਤੀ ਹੈ ਕਿ ਅਸੈਸਮੈਂਟ ਰਾਂਹੀ ਹਾਸਿਲ ਹਰ 5 ਕ੍ਰੈਡਿਟਸ ਮਗਰ ਇੱਕ ਐਲ ਆਰ ਸੀ ਦਿੱਤੀ ਜਾਏਗੀ।
ਐਨ ਸੀ ਈ ਏ ਲੈਵਲ 1 ਤੱਕ ਲਈ 8 ਐਲ ਆਰ ਸੀ ਲੈਵਲ 2 ਅਤੇ 3 ਲਈ 6 ਐਲ ਆਰ ਸੀ ਦੀ ਸੀਮਾ ਨਿਯਤ ਕੀਤੀ ਗਈ ਹੈ।

ADVERTISEMENT
NZ Punjabi News Matrimonials