Thursday, 16 September 2021
14 September 2021 New Zealand

ਬੰਬ ਧਮਾਕੇ ਵਿੱਚ ਅੱਤਵਾਦੀਆਂ ਦੀ ਮੱਦਦ ਕਰਨ ਵਾਲੇ ਨੂੰ ਮਿਲਿਆ ਨਿਊਜੀਲੈਂਡ ਵਿੱਚ ਰਿਫੀਊਜੀ ਸਟੇਟਸ

ਬੰਬ ਧਮਾਕੇ ਵਿੱਚ ਅੱਤਵਾਦੀਆਂ ਦੀ ਮੱਦਦ ਕਰਨ ਵਾਲੇ ਨੂੰ ਮਿਲਿਆ ਨਿਊਜੀਲੈਂਡ ਵਿੱਚ ਰਿਫੀਊਜੀ ਸਟੇਟਸ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸ਼੍ਰੀਲੰਕਾ ਵਿੱਚ ਈਸਟਰ ਮੌਕੇ ਹੋਏ ਬੰਬ ਧਮਾਕੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਦੀ ਅਨਜਾਣੇ ਵਿੱਚ ਮੱਦਦ ਕਰਨ ਵਾਲੇ ਵਿਅਕਤੀ ਨੂੰ ਨਿਊਜੀਲੈਂਡ ਸਰਕਾਰ ਵਲੋਂ ਰਿਫੀਊਜੀ ਸਟੇਟਸ ਦਿੱਤੇ ਜਾਣ ਦੀ ਖਬਰ ਹੈ।
'ਦ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ' ਨੇ ਆਪਣੀ ਛਾਣਬੀਣ ਵਿੱਚ ਪਾਇਆ ਕਿ ਉਕਤ ਵਿਅਕਤੀ ਅੱਤਵਾਦੀਆਂ ਦੀ ਮੱਦਦ ਕਰਨ ਦਾ ਸਿੱਧਾ ਦੋਸ਼ੀ ਨਹੀਂ ਸੀ, ਕਿਉਂਕਿ ਉਸਨੇ ਜੋ ਪੈਸਾ ਹਵਾਲੇ ਰਾਂਹੀ ਇੱਕ ਪਾਰਟੀ ਤੋਂ ਦੂਜੀ ਪਾਰਟੀ ਨੂੰ ਦਿੱਤਾ, ਉਸਨੂੰ ਨਹੀਂ ਪਤਾ ਸੀ ਕਿ ਇਹ ਪੈਸਾ ਕਿੱਥੋਂ ਆਇਆ। ਉਸਨੇ ਤਾਂ ਮਨੀ ਟ੍ਰਾਂਸਫਰ ਸਕੀਮ ਤਹਿਤ ਕਈ ਟ੍ਰਾਂਜੇਕਸ਼ਨਾਂ ਕੀਤੀਆਂ ਸਨ ਤੇ ਇਸ ਲਈ ਇੱਕ ਵਿਦੇਸ਼ੀ ਬ੍ਰੋਕਰ ਨੇ ਉਸਨੂੰ ਪੈਸੇ ਦਿੱਤੇ ਸਨ।
ਵਿਅਕਤੀ ਉਸਤੋਂ ਬਾਅਦ ਆਪਣੀ ਪਤਨੀ ਸਮੇਤ ਨਕਲੀ ਪਾਸਪੋਰਟ 'ਤੇ ਨਿਊਜੀਲੈਂਡ ਪੁੱਜਾ ਸੀ ਤੇ ਜੂਨ ਵਿੱਚ ਦੋਨਾਂ ਨੂੰ ਰਿਫੀਊਜੀ ਸਟੇਟਸ ਦਿੱਤਾ ਗਿਆ ਸੀ। ਹਵਾਲਾ ਇਹ ਦਿੱਤਾ ਗਿਆ ਹੈ ਕਿ ਦੋਨਾਂ ਦੀ ਜਾਨ ਨੂੰ ਸ਼੍ਰੀਲੰਕਾ ਵਿੱਚ ਖਤਰਾ ਹੈ।
ਟ੍ਰਿਬਿਊਨਲ ਇਸ ਗੱਲ ਤੋਂ ਸੰਤੁਸ਼ਟ ਹੈ ਕਿ ਵਿਅਕਤੀ ਜਾਨਬੁੱਝ ਕੇ ਕਿਸੇ ਵੀ ਅਜਿਹੀ ਗਤੀਵਿਧੀ ਦਾ ਹਿੱਸਾ ਨਹੀਂ ਬਣਿਆ, ਜਿਸ ਕਾਰਨ ਉਸਨੂੰ ਅੱਤਵਾਦੀ ਐਲਾਨਿਆ ਜਾਏ।

ADVERTISEMENT
NZ Punjabi News Matrimonials