Thursday, 16 September 2021
14 September 2021 New Zealand

ਕੰਵਲਜੀਤ ਸਿੰਘ ਬਖ਼ਸ਼ੀ ਨੇ ਲਿਖੀ ਵਿਦੇਸ਼ ਮੰਤਰੀ ਨੂੰ ਚਿੱਠੀ

ਕੰਵਲਜੀਤ ਸਿੰਘ ਬਖ਼ਸ਼ੀ ਨੇ ਲਿਖੀ ਵਿਦੇਸ਼ ਮੰਤਰੀ ਨੂੰ ਚਿੱਠੀ - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ `ਚ ਵਿਰੋਧੀ ਧਿਰ, ਨੈਸ਼ਨਲ ਪਾਰਟੀ ਦੇ ਆਗੂ ਅਤੇ ਸਾਬਕਾ ਪਾਰਲੀਮੈਂਟ ਮੈਂਬਰ ਕੰਵਲਜੀਤ ਸਿੰਘ ਬਖਸ਼ੀ ਨੇ ਇਕ ਫਿਰ ਅਫ਼ਗਾਨ ਸਿੱਖਾਂ ਦਾ ਮਾਮਲਾ ਉਠਾਇਆ ਹੈ। ਉਨ੍ਹਾਂ ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨਨਾਈਆ ਮਾਹੁੱਟਾ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਅਫ਼ਗਾਨ ਸਿੱਖਾਂ ਨੂੰ ਨਿਊਜ਼ੀਲੈਂਡ ਲਿਆਂਦਾ ਜਾਵੇ।
ਵਿਦੇਸ਼ ਮੰਤਰੀ ਵੱਲੋਂ ਪਿਛਲੇ ਦਿਨੀਂ ਇੱਕ ਟੀਵੀ ਇੰਟਰਵਿਊ ਦੌਰਾਨ ਅਫ਼ਗਾਨਿਸਤਾਨ ਚੋਂ ਹੋਰ ਰਿਫ਼ੂਜੀਆਂ ਨੂੰ ਲਿਆਉਣ ਸਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਸ੍ਰ ਬਖਸ਼ੀ ਨੇ ਕਈ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੂੰ ਲਿਖੀ ਚਿੱਠੀ ਦਾ ਵੀ ਹਵਾਲਾ ਦਿੱਤਾ ਹੈ।
ਉਨ੍ਹਾਂ ਮੰਗ ਰੱਖੀ ਹੈ ਕਿ ਕਮਿਊਨਿਟੀ ਸਪੌਂਸਰਡ ਰੀਫਿਊਜੀ ਰੈਜੀਡੈਂਟ ਵੀਜ਼ਾ ਕੈਟਾਗਿਰੀ ਤਹਿਤ ਘੱਟ-ਘੱਟ 10 ਸਿੱਖ ਪਰਿਵਾਰਾਂ ਨੂੰ ‘ਵਿਸ਼ੇਸ਼ ਰੀਫਿਊਜ’ ਕੋਟੇ ਤਹਿਤ ਨਿਊਜ਼ੀਲੈਂਡ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ, ਕਿਉਂਕਿ ਅਜਿਹੇ 10 ਪਰਿਵਾਰਾਂ ਦੀ ਦੋ ਸਾਲ ਵਾਸਤੇ ਸਾਂਭ-ਸੰਭਾਲ ਲਈ ਹਿੰਦੂ-ਸਿੱਖ ਭਾਈਚਾਰਾ ਪਹਿਲਾਂ ਹੀ ਪੇਸ਼ਕਸ਼ ਕਰ ਚੁੱਕਾ ਹੈ। ਜਿਸ ਕਰਕੇ ਅਗਲੇ ਦਿਨੀਂ ਜਿਹੜੇ ਅਫ਼ਗਾਨ ਰੀਫਿਊਜ਼ੀਆਂ ਨੂੰ ਲਿਆਂਦਾ ਜਾਣਾ ਹੈ, ਉਨ੍ਹਾਂ ਵਿੱਚ 10 ਸਿੱਖ ਪਰਿਵਾਰ ਵੀ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ, ਜੋ ਤਾਲਿਬਾਨ ਹੱਥ ਸੱਤਾ ਆਉਣ ਤੋਂ ਬਾਅਦ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ADVERTISEMENT
NZ Punjabi News Matrimonials