Thursday, 16 September 2021
14 September 2021 New Zealand

ਆਈਫੋਨ ਮਾਲਕਾਂ ਨੂੰ ਫੋਨ ਤੁਰੰਤ ਅਪਡੇਟ ਕਰਨ ਦੀ ਚੇਤਾਵਨੀ

ਆਈਫੋਨ ਮਾਲਕਾਂ ਨੂੰ ਫੋਨ ਤੁਰੰਤ ਅਪਡੇਟ ਕਰਨ ਦੀ ਚੇਤਾਵਨੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਸਰਕਾਰ ਸਕਿਓਰਟੀ ਐਜੰਸੀ ਸੀ ਈ ਆਰ ਟੀ ਐਨ ਜੈਡ ਵਲੋਂ ਐਪਲ ਫੋਨ, ਐਪਲ ਵਾਚ, ਆਈ ਪੈਡ ਮਾਲਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਆਪਣੇ ਫੋਨ ਨੂੰ ਤੁਰੰਤ ਅਪਡੇਟ ਕੀਤਾ ਜਾਏ।
ਦਰਅਸਲ ਆਈ ਮੈਸੇਜ ਵਲਨਰੈਬੀਲਟੀ ਨੂੰ ਸਾਈਬਰ ਅਟੈਕ ਦੱਸਦਿਆਂ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਇਹ ਬੱਗ ਫੋਨ 'ਤੇ ਸਪਾਈਵੇਅਰ ਇਨਸਟਾਲ ਕਰ ਦਿੰਦਾ ਹੈ, ਜੋ ਅਹਿਮ ਜਾਣਕਾਰੀ ਚੋਰੀ ਕਰ ਸਕਦਾ ਹੈ, ਇਸ ਤੋਂ ਇਲਾਵਾ ਹੈਕਰ ਇਸਨੂੰ ਬੈਂਕਾਂ ਦੀ ਜਾਣਕਾਰੀ ਚੋਰੀ ਕਰਨ ਲਈ ਵੀ ਵਰਤ ਸਕਦੇ ਹਨ।

ADVERTISEMENT
NZ Punjabi News Matrimonials