Thursday, 16 September 2021
14 September 2021 New Zealand

ਲੌਕਡਾਊਨ ਦੌਰਾਨ ਆਕਲੈਂਡ ਦਾ ਬਾਰਡਰ ਟੱਪਣ ਵਾਲੇ ਜੋੜੇ ਨੇ ਮੰਗੀ ਮੁਆਫੀ

ਲੌਕਡਾਊਨ ਦੌਰਾਨ ਆਕਲੈਂਡ ਦਾ ਬਾਰਡਰ ਟੱਪਣ ਵਾਲੇ ਜੋੜੇ ਨੇ ਮੰਗੀ ਮੁਆਫੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਆਕਲੈਂਡ ਦੇ ਜਿਸ ਜੋੜੇ ਨੇ ਲੌਕਡਾਊਨ ਲੈਵਲ 4 ਦੇ ਨਿਯਮਾਂ ਨੂੰ ਅਣਗੋਲਿਆਂ ਕਰਦਿਆਂ ਬਾਰਡਰ ਟੱਪਣ ਦੀ ਗਲਤੀ ਕੀਤੀ ਸੀ। ਉਸਦਾ ਨਾਮ ਜੱਗਜਾਹਰ ਕਰ ਦਿੱਤਾ ਗਿਆ ਹੈ, 35 ਸਾਲਾ ਵਿਅਕਤੀ ਦਾ ਨਾਮ ਵਿਲੀਅਮ ਵਿਲੀਸ ਹੈ, ਜੋ ਕਿ ਘੋੜਿਆ ਦਾ ਇੱਕ ਮਸ਼ਹੂਰ ਅੰਤਰ-ਰਾਸ਼ਟਰੀ ਪੱਧਰ ਦਾ ਵਪਾਰੀ ਹੈ ਤੇ ਉਸਦੇ ਨਾਲ ਉਸਦੀ 26 ਸਾਲਾ ਪਾਰਟਨਰ ਹੈਨਾ ਰਾਨਸਲੀ ਸੀ, ਜੋ ਕਿ ਕਾਫੀ ਮਸ਼ਹੂਰ ਵਕੀਲ ਹੈ।
ਦੋਨੋਂ ਜਣੇ ਲੌਕਡਾਊਨ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਆਕਲੈਂਡ ਦਾ ਬਾਰਡਰ ਟੱਪ ਕੇ ਵਨਾਕਾ ਆਪਣੇ ਘਰ ਪੁੱਜੇ ਸਨ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਦੋਨਾਂ ਦੀ ਸੋਸ਼ਲ ਮੀਡੀਆ 'ਤੇ ਕਾਫੀ ਜਿਆਦਾ ਲਾਹ-ਪਾਅ ਹੋਈ ਸੀ।
ਹੁਣ ਦੋਨਾਂ ਵਲੋਂ ਆਪਣੇ ਕੀਤੇ ਲਈ ਮੁਆਫੀ ਮੰਗੀ ਗਈ ਹੈ। ਦੋਨਾਂ 'ਤੇ ਲੋਕਾਂ ਦੀ ਸਿਹਤ ਨਾਲ ਖੇਡਣ ਦੇ ਦੋਸ਼ ਵੀ ਦਾਇਰ ਕੀਤੇ ਗਏ ਸਨ।

ADVERTISEMENT
NZ Punjabi News Matrimonials