Thursday, 16 September 2021
15 September 2021 New Zealand

ਵਾਰ-ਵਾਰ ਦੇ ਲੌਕਡਾਊਨਾਂ ਤੋਂ ਪ੍ਰੇਸ਼ਾਨ ਆਕਲੈਂਡ ਵਾਲੇ ਤੁਰ ਪਏ ਟੌਰੰਗੇ ਵਿੱਚ ਜਮੀਨਾਂ ਖ੍ਰੀਦਣ

ਵਾਰ-ਵਾਰ ਦੇ ਲੌਕਡਾਊਨਾਂ ਤੋਂ ਪ੍ਰੇਸ਼ਾਨ ਆਕਲੈਂਡ ਵਾਲੇ ਤੁਰ ਪਏ ਟੌਰੰਗੇ ਵਿੱਚ ਜਮੀਨਾਂ ਖ੍ਰੀਦਣ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਵਾਰ-ਵਾਰ ਦੇ ਲੌਕਡਾਊਨ ਵਾਲੇ ਹਲਾਤਾਂ ਤੋਂ ਪ੍ਰੇਸ਼ਾਨ ਹੋਏ ਆਕਲੈਂਡ ਵਾਸੀਆਂ ਵਿੱਚ ਹੁਣ ਟੌਰੰਗੇ ਦੀਆਂ ਪ੍ਰਾਪਰਟੀਆਂ ਖ੍ਰੀਦਣ ਦਾ ਰੁਝਾਣ ਵੱਧ ਰਿਹਾ ਹੈ ਤੇ ਕਿਤੇ ਨਾ ਕਿਤੇ ਇਹੀ ਕਾਰਨ ਹੈ ਕਿ ਟੌਰੰਗੇ ਵਿੱਚ ਪ੍ਰਾਪਰਟੀਆਂ ਦੇ ਮੁੱਲ ਰਿਕਾਰਡ ਪੱਧਰ 'ਤੇ ਹਨ। ਔਸਤ ਪ੍ਰਾਪਰਟੀ ਦਾ ਮੁੱਲ ਜੁਲਾਈ ਵਿੱਚ ਜੋ $930,000 ਸੀ, ਹੁਣ ਵੱਧਕੇ $970,000 ਪੁੱਜ ਗਿਆ ਹੈ।
ਮੁੱਲ ਵੱਧਣ ਦੇ ਨਾਲ ਵਿਕਣ ਵਾਲੀਆਂ ਪ੍ਰਾਪਰਟੀਆਂ ਦੀ ਗਿਣਤੀ ਵਿੱਚ ਵੀ ਕਮੀ ਦੇਖਣ ਨੂੰ ਮਿਲ ਰਹੀ ਹੈ। ਜੁਲਾਈ ਵਿੱਚ ਵਿਕਣ ਵਾਲੇ ਘਰਾਂ ਦੀ ਗਿਣਤੀ 261 ਦਰਜ ਹੋਈ ਸੀ ਤੇ ਅਗਸਤ ਵਿੱਚ ਇਹ ਘੱਟ ਕੇ 186 ਹੀ ਰਹਿ ਗਈ ਹੈ ਤੇ ਬੀਤੇ ਸਾਲ ਦੀ ਅਗਸਤ ਵਿੱਚ ਇਹ ਗਿਣਤੀ 276 ਸੀ।

ADVERTISEMENT
NZ Punjabi News Matrimonials