Thursday, 16 September 2021
15 September 2021 New Zealand

ਬੱਚਿਆਂ ਸਮੇਤ ਲਾਪਤਾ ਹੋਏ ਥਾਮਸ ਦੀ ਗੱਡੀ ਦੀਆਂ ਤਸਵੀਰਾਂ ਜਾਰੀ

ਬੱਚਿਆਂ ਸਮੇਤ ਲਾਪਤਾ ਹੋਏ ਥਾਮਸ ਦੀ ਗੱਡੀ ਦੀਆਂ ਤਸਵੀਰਾਂ ਜਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮਾਰੋਕੋਪਾ (ਵਾਇਕਾਟੋ) ਦੀ ਵਾਇਟੋਮੋ ਡਿਸਟ੍ਰੀਕਟ ਕਮਿਊਨਿਟੀ ਵਿੱਚ ਲਾਪਤਾ ਹੋਏ 34 ਸਾਲਾ ਥਾਮਸ ਫਿਲੀਪ ਤੇ ੳੇੁਸਦੇ ਤਿੰਨ ਬੱਚੇ 8 ਸਾਲਾ ਜੇਡ ਜੀਨ, 6 ਸਾਲਾ ਮੈਵਰੀਕ ਤੇੇ 5 ਸਾਲਾ ਐਂਬਰ ਫੀਲੀਪ ਦੀ ਭਾਲ ਲਗਾਤਾਰ ਤੀਜੇ ਦਿਨ ਪੁਲਿਸ ਵਲੋਂ ਕੀਤੀ ਜਾ ਰਹੀ ਹੈ।
ਥਾਮਸ ਦੀ ਗੱਡੀ ਵਾਇਕਾਟੋ ਦੇ ਵੈਸਟ ਕੋਸਟ ਤੋਂ ਮਿਲੀ ਸੀ ਤੇ ਪੁੁਲਿਸ ਨੇ ਹੁਣ ਗੱਡੀ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਟੋਇਟਾ ਹਾਈਲਕਸ (2004) ਮਾਡਲ ਦੀ ਖਾਲੀ ਪਈ ਗੱਡੀ ਕੀਰੀਟਹੀਰੀ ਬੀਚ 'ਤੇ ਮਿਲੀ ਸੀ।
ਇਲਾਕੇ ਦਾ ਮੌਸਮ ਖਰਾਬ ਹੋਣ ਕਾਰਨ ਈਗਲ ਹੈਲੀਕਾਪਟਰ ਦੀ ਮੱਦਦ ਨਹੀਂ ਲਈ ਜਾ ਰਹੀ ਤੇ ਪੁਲਿਸ ਵਲੋਂ ਜਮੀਨੀ ਪੱਧਰ 'ਤੇ ਹੀ ਥਾਮਸ ਤੇ ਉਸਦੇ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ। ਥਾਮਸ ਫਿਲਿਪ ਦੇ ਜਾਣਕਾਰਾਂ ਅਨੁਸਾਰ ਇਹ ਕਿਸੇ ਮੰਦਭਾਗੀ ਘਟਨਾ ਵੱਲ ਇਸ਼ਾਰਾ ਹੈ, ਕਿਉਂਕਿ ਫਿਲਿਪ ਅਜਿਹਾ ਨਹੀਂ ਕਿ ਉਹ ਬਿਨ੍ਹਾਂ ਦੱਸੇ ਕਿਤੇ ਚਲੇ ਜਾਏ।

ADVERTISEMENT
NZ Punjabi News Matrimonials