Thursday, 16 September 2021
15 September 2021 New Zealand

ਸੰਧਰ ਅਤੇ ਬੈਂਸ ਪਰਿਵਾਰ ਨੂੰ ਸਦਮਾਂ , ਬੀਬੀ ਬਲਜਿੰਦਰ ਕੌਰ ਬਿੰਦਰ ਦਾ ਦੇਹਾਂਤ |

ਸ਼ਨੀਵਾਰ ਨੂੰ ਟੌਰੰਗਾ ਵਿਖੇ ਹੋਵੇਗਾ ਸੰਸਕਾਰ |
ਸੰਧਰ ਅਤੇ ਬੈਂਸ ਪਰਿਵਾਰ ਨੂੰ ਸਦਮਾਂ , ਬੀਬੀ ਬਲਜਿੰਦਰ ਕੌਰ ਬਿੰਦਰ ਦਾ ਦੇਹਾਂਤ | - NZ Punjabi News

ਆਕਲੈਂਡ (ਤਰਨਦੀਪ ਬਿਲਾਸਪੁਰ ) ਬੇ ਆਫ ਪਲੈਂਟੀ ਦੇ ਸ਼ਹਿਰ ਵੈਲਕਿਮ ਵੇ (ਟੌਰੰਗਾ ) ਵਿਖੇ ਰਹਿੰਦੇ ਜਗਤਾਰ ਸਿੰਘ ਬੈਂਸ ਨੂੰ ਉਸ ਸਮੇਂ ਭਾਰੀ ਸਦਮਾਂ ਲੱਗਿਆ ਜਦੋਂ ਉਹਨਾਂ ਦੇ ਜੀਵਨ ਸਾਥਣ ਬੀਬੀ ਬਲਜਿੰਦਰ ਕੌਰ ਬਿੰਦਰ (46 ਸਾਲ ) ਇੱਕ ਬਿਮਾਰੀ ਦੇ ਚੱਲਦਿਆਂ ਬੀਤੇ ਦਿਨ ਅਕਾਲ ਚਲਾਣਾ ਕਰ ਗਏ | ਬੀਬੀ ਬਲਜਿੰਦਰ ਕੌਰ ਬਿੰਦਰ ਸੁਪਰੀਮ ਸਿੱਖ ਸੁਸਾਇਟੀ ਦੇ ਮੋਹਰੀ ਮੈਂਬਰ ਰਹੇ ਸਵਰਗਵਾਸੀ ਸੁਖਦੇਵ ਸਿੰਘ ਸੰਧਰ ਦੇ ਬੇਟੀ ਸਨ ਜੋ ਕਿ 1994 ਵਿਚ ਨਿਊਜ਼ੀਲੈਂਡ ਆਏ ਸਨ | ਕਸ਼ਮੀਰ ਸਿੰਘ ਹੇਅਰ ਦੇ ਅਨੁਸਾਰ ਬੀਬੀ ਬਲਜਿੰਦਰ ਕੌਰ ਬਹੁਤ ਨਿੱਘੇ ਸੁਭਾਓ ਦੇ ਨਾਲ ਨਾਲ ਭਾਈਚਾਰਕ ਤੌਰ ਤੇ ਮਿਲਵਰਤਨ ਵਿਚ ਵੀ ਅੱਗੇ ਰਹਿੰਦੇ ਸਨ | ਆਪ ਜਿਥੇ ਦੋ ਹੋਣਹਾਰ ਬੱਚੇ ਬੇਟੀ ਮਨਪ੍ਰੀਤ ਕੌਰ ਅਤੇ ਪੁੱਤਰ ਕੰਵਲਪ੍ਰੀਤ ਸਿੰਘ ਬੈਂਸ ਪਿੱਛੇ ਛੱਡ ਗਏ ਹਨ | ਓਥੇ ਹੀ ਉਹਨਾਂ ਦੇ ਭਰਾ ਕੁਲਵਿੰਦਰ ਸਿੰਘ ਨੋਨਾ ਅਤੇ ਹੈਪੀ ਸੰਧਰ ਵੀ ਇਸ ਦੁੱਖ ਦੀ ਘੜੀ ਵਿਚ ਭੈਣ ਦੀ ਘਾਟ ਮਹਿਸੂਸ ਕਰ ਰਹੇ ਹਨ |
ਪਰਿਵਾਰ ਦੇ ਅਨੁਸਾਰ ਬੀਬੀ ਬਲਜਿੰਦਰ ਕੌਰ ਬਿੰਦਰ ਦਾ ਅੰਤਿਮ ਸੰਸਕਾਰ ਸ਼ਨੀਵਾਰ ਟੌਰੰਗੇ 403 Pyespa Rd ਤੇ ਪੈਂਦੇ ਫਿਊਨਲ ਹੋਮ ਵਿਖੇ ਦੁਪਹਿਰ 1 ਵਜੇ ਕੀਤਾ ਜਾਵੇਗਾ | ਜਦੋਂਕਿ ਅੰਤਿਮ ਅਰਦਾਸ ਗੁਰਦੁਆਰਾ ਕਲਗੀਧਰ ਸਾਹਿਬ ਟੌਰੰਗਾ ਵਿਖੇ ਦਿਨ ਬੁਧਵਾਰ 22 ਸਤੰਬਰ ਨੂੰ ਦੁਪਹਿਰ 1 ਵਜੇ ਹੋਵੇਗੀ |
ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿਚ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਅਤੇ ਟੌਰੰਗਾ ਸਿੱਖ ਸੁਸਾਇਟੀ ਦੀ ਸਮੁੱਚੀ ਪ੍ਰਬੰਧਕੀ ਟੀਮ ਵਲੋਂ ਜਿਥੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਓਥੇ ਜੇਕਰ ਉਕਤ ਖਬਰ ਨੂੰ ਪੜਨ ਵਾਲੇ ਵੀ ਬੈਂਸ ਜਾਂ ਸੰਧਰ ਪਰਿਵਾਰ ਨਾਲ ਮੁਹੱਬਤੀ ਸਾਂਝ ਰੱਖਦੇ ਹਨ ਤਾਂ
ਕੁਲਵਿੰਦਰ ਸਿੰਘ ਨੋਨਾ +64 21 244 0926 ਜਗਤਾਰ ਸਿੰਘ ਬੈਂਸ +64 27 544 4928 ਨਾਲ ਦਿੱਤੇ ਨੰਬਰਾਂ ਤੇ ਸੋਕ ਪ੍ਰਗਟ ਕਰ ਸਕਦੇ ਹਨ |

ADVERTISEMENT
NZ Punjabi News Matrimonials