ਆਕਲੈਂਡ (ਹਰਪ੍ਰੀਤ ਸਿੰਘ) - ਯੂਨੀਵਰਸਿਟੀ ਆਫ ਕੈਂਟਰਬਰੀ ਦੇ ਕੋਵਿਡ ਮੋਡਲਰ ਪ੍ਰੋਫੈਸਰ ਮਾਈਕਲ ਪਲੈਂਕ ਦਾ ਕਹਿਣਾ ਹੈ ਕਿ ਜੇ ਵੈਕਸੀਨੇਸ਼ਨ ਦਰ ਵਿੱਚ ਸੁਧਾਰ ਲਿਆਏ ਤੋਂ ਬਗੈਰ ਬਾਰਡਰ ਖੋਲ ਦਿੱਤੇ ਜਾਂਦੇ ਹਨ ਤਾਂ ਇਸਦੇ ਨਤੀਜੇ ਵਜੋਂ ਨਿਊਜੀਲੈਂਡ ਵਿੱਚ ਕੋਰੋਨਾ ਹਜਾਰਾਂ ਮੌਤਾਂ ਦਾ ਕਾਰਨ ਬਣ ਸਕਦਾ ਹੈ।
ਮਾਈਕਲ ਨੇ ਦੱਸਿਆ ਕਿ 70% ਜਾਂ 80% ਲੋਕਾਂ ਦੇ ਵੈਕਸੀਨੇਸ਼ਨ ਲਗਵਾਉਣ ਤੋਂ ਬਾਅਦ ਵੀ ਨਿਊਜੀਲੈਂਡ ਦੇ ਹਸਪਤਾਲਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਕੋਰੋਨਾ ਦੇ ਮਰੀਜ ਦੇਖਣ ਨੂੰ ਮਿਲਣਗੇ ਤੇ ਨਤੀਜੇ ਵਜੋਂ ਹਜਾਰਾਂ ਲੋਕਾਂ ਦੀ ਮੌਤ ਹੋ ਸਕਦੀ ਹੈ।
ਦੱਸਦੀਏ ਕਿ ਮਾਈਕਲ ਦੀ ਬਿਆਨਬਾਜੀ ਸਿਹਤ ਮੰਤਰੀ ਐਂਡਰਿਊ ਲਿਟਲ ਦੇ ਉਸ ਬਿਆਨ ਤੋਂ ਬਾਅਦ ਸਾਹਮਣੇ ਆਈ ਹੈ, ਜਿਸ ਵਿੱਚ ਐਂਡਰਿਊ ਲਿਟਲ ਨੇ ਕੋਵਿਡ ਨਾਲ ਕਿਸ ਤਰ੍ਹਾਂ ਨੱਜਿਠਿਆ ਜਾ ਰਿਹਾ ਹੈ ਉਸ 'ਤੇ ਬੋਲਦਿਆਂ ਦੱਸਿਆ ਕਿ ਸਾਨੂੰ ਲੌਕਡਾਊਨ ਨੂੰ ਭਰੋਸੇਯੋਗ ਮੰਨਣ ਦੀ ਥਾਂ ਆਪਣੇ ਹੈਲਥ ਸਿਸਟਮ 'ਤੇ ਭਰੋਸਾ ਕਰਨਾ ਪਏਗਾ।