ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ 13 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਕੁੱਲ ਕੇਸਾਂ ਦੀ ਗਿਣਤੀ 996 ਪੁੱਜ ਗਈ ਹੈ, ਇਸਦੇ ਨਾਲ ਹੀ ਸਰਕਾਰ ਨੇ ਆਕਲੈਂਡ ਵਿੱਚ ਵੈਕਸੀਨੇਸ਼ਨ ਦੇ ਕੰਮ ਵਿੱਚ ਤੇਜੀ ਲਿਆਉਣ ਲਈ 6 ਵਿਸ਼ੇਸ਼ ਬੱਸਾਂ ਵੀ ਰਵਾਨਾ ਕੀਤੀਆਂ ਹਨ।
ਇਨ੍ਹਾਂ ਦੀ ਰਵਾਨਗੀ ਆਕਲੈਂਡ ਏਅਰਪੋਰਟ ਤੋਂ ਕੀਤੀ ਗਈ ਹੈ ਤੇ ਸੰਤਰੀ ਰੰਗ ਦੀਆਂ ਇਨ੍ਹਾਂ ਬੱਸਾਂ 'ਤੇ ਵਿਸ਼ੇਸ਼ ਸੰਦੇਸ਼ ਵੀ ਲਿਖਿਆ ਗਿਆ ਹੈ 'ਵੈਕਸੀਨੇਟ ਫਾਰ ਆਕਲੈਂਡ'। ਇਸ ਮੌਕੇ ਆਕਲੈਂਡ ਮੇਅਰ ਫਿੱਲ ਗੌਫ ਤੇ ਮਨਿਸਟਰ ਫਾਰ ਮਾਓਰੀ ਡਵੈਲਪਮੈਂਟ ਵਿਲੀ ਜੈਕਸਨ ਵੀ ਮੌਜੂਦ ਰਹੇ। ਮੌਜੂਦਾ ਆਊਟਬ੍ਰੇਕ ਦੌਰਾਨ ਖਾਸ ਆਕਲੈਂਡ ਵਿੱਚ ਵੈਕਸੀਨੇਸ਼ਨ ਦੇ ਕੰਮ ਵਿੱਚ ਤੇਜੀ ਲਿਆਉਣ ਲਈ ਸਰਕਾਰ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ। ਅੱਜ ਸ਼ਾਮ ਪੂਕੀਕੂਹੀ ਤੋਂ ਇਨ੍ਹਾਂ ਬੱਸਾਂ ਦੀ ਪਹਿਲੀ ਟਰਿੱਪ ਦੀ ਸ਼ੁਰੂਆਤ ਹੋ ਜਾਏਗੀ।