ਆਕਲੈਂਡ (ਹਰਪ੍ਰੀਤ ਸਿੰਘ) - ਸੁਪਰਮਾਰਕੀਟ ਦਾ ਟਰੱਕ ਡਰਾਈਵਰ ਜੋ ਕੋਰੋਨਾ ਪਾਜਟਿਵ ਨਿਕਲਿਆ ਹੈ, ਉਸਦੇ ਮਾਮਲੇ ਵਿੱਚ ਸਾਹਮਣੇ ਆਇਆ ਹੈ ਕਿ ਉਹ ਹੈਮਿਲਟਨ, ਕੈਂਬ੍ਰਿਜ ਤੇ ਟੌਰੰਗੇ ਤੱਕ ਗਿਆ ਸੀ ਤੇ ਸਿਹਤ ਮਹਿਕਮਾ ਹੁਣ ਲੋਕੇਸ਼ਨ ਆਫ ਇਨਟਰਸਟ ਦੀ ਪਹਿਚਾਣ ਕਰ ਰਿਹਾ ਹੈ, ਜਿਸ ਸਬੰਧੀ ਜਲਦ ਹੀ ਜਾਣਕਾਰੀ ਜਾਰੀ ਹੋਏਗੀ। ਇਸ ਗੱਲ ਦੀ ਜਾਣਕਾਰੀ ਡਾਕਟਰ ਐਸ਼ਲੀ ਬਲੂਮਫਿਲਡ ਵਲੋਂ ਜਾਰੀ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਵੀ ਦੱਸਿਆ ਹੈ ਕਿ ਲੋਕੇਸ਼ਨ ਆਫ ਇਨਟਰਸਟ ਸਬੰਧੀ ਜੇ ਕੋਈ ਜਾਣਕਾਰੀ ਸਾਹਮਣੇ ਆਈ ਤਾਂ ਉਹ ਵੈੱਬਸਾਈਟ 'ਤੇ ਪਾ ਦਿੱਤੀ ਜਾਏਗੀ।
ਦਰਅਸਲ ਇਹ ਡਰਾਈਵਰ ਇੱਕ ਹੋਰ ਕੋਰੋਨਾ ਮਰੀਜ ਦਾ ਹਾਊਸਹੋਲਡ ਕਾਂਟੇਕਟ ਸੀ ਤੇ ਕੋਰੋਨਾ ਟੈਸਟ ਵਿੱਚ ਇਸਦਾ ਨਤੀਜਾ ਪਾਜ਼ਟਿਵ ਨਿਕਲਿਆ। ਡਰਾਈਵਰ ਕਾਉਂਟਡਾਊਨ ਸਟੋਰ ਵਿਖੇ ਕੰਮ ਕਰਦਾ ਹੈ ਤੇ ਕਾਊਂਟਡਾਊਨ ਨੇ ਦੱਸਿਆ ਹੈ ਕਿ ਅਜੇ ਤੱਕ ਸਿਹਤ ਮਹਿਕਮੇ ਨੇ ਉਨ੍ਹਾਂ ਨਾਲ ਸੰਪਰਕ ਕਾਇਮ ਨਹੀਂ ਕੀਤਾ ਹੈ। ਅੱਜ ਦੇ ਸਾਹਮਣੇ ਆਏ 13 ਕੇਸਾਂ ਵਿੱਚ ਇਸ ਡਰਾਈਵਰ ਦਾ ਕੇਸ ਵੀ ਸ਼ਾਮਿਲ ਹੈ।