ਆਕਲੈਂਡ (ਹਰਪ੍ਰੀਤ ਸਿੰਘ) - ਇੱਕ 20 ਸਾਲਾ ਨੌਜਵਾਨ ਨੂੰ ਆਕਲੈਂਡ ਦਾ ਬਾਰਡਰ ਪਾਰ ਕਰ, ਮੈਕਡੋਨਲਡ 'ਤੇ ਜਾ ਵੀਡੀਓ ਬਨਾਉਣਾ ਕਾਫੀ ਮਹਿੰਗਾ ਪਿਆ ਹੈ, ਦਰਅਸਲ ਟਿੱਕਟਾਕ 'ਤੇ ਸੋਮਵਾਰ ਸ਼ਾਮ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ 20 ਸਾਲਾ ਨੌਜਵਾਨ ਇਹ ਕਹਿੰਦਾ ਦਿਖਾਈ ਦਿੰਦਾ ਹੈ ਕਿ ਉਸਨੂੰ ਮੈਕਡੋਨਲਡ ਦੇ ਖਾਣੇ ਦੀ ਬਹੁਤ ਤੋੜ ਲੱਗ ਰਹੀ ਸੀ, ਇਸ ਲਈ ਉਸਨੇ ਆਕਲੈਂਡ ਦਾ ਬਾਰਡਰ ਪਾਰ ਕਰ ਮੈਕਡੋਨਲਡ ਦਾ ਖਾਣਾ ਖਾਣ ਦੀ ਸੋਚੀ।
ਪਰ ਨੌਜਵਾਨ ਨੂੰ ਕੀ ਪਤਾ ਸੀ ਕਿ ਪੁਲਿਸ ਦੇ ਨੋਟਿਸ ਵਿੱਚ ਆਉਣ ਤੋਂ ਬਾਅਦ ਉਸਦੀ ਸ਼ਾਮਤ ਆ ਜਾਏਗੀ। ਸੁਪਰੀਟੈਂਡੇਂਟ ਪੁਲਿਸ ਸ਼ੈਨਨ ਗਰੇਅ ਨੇ ਦੱਸਿਆ ਕਿ ਨੌਜਵਾਨ ਦੀ ਪਹਿਚਾਣ ਕਰ ਇਸ ਸਬੰਧੀ ਦੋਸ਼ ਦਾਇਰ ਕੀਤੇ ਗਏ ਹਨ। ਨੌਜਵਾਨ ਨੇ ਪੁਲਿਸ ਨੂੰ ਝੂਠ ਬੋਲਕੇ ਬਚਣ ਦੀ ਕੋਸ਼ਿਸ਼ ਵੀ ਕੀਤੀ, ਪਰ ਤਫਤੀਸ਼ ਵਿੱਚ ਸਭ ਸੱਚ ਸਾਹਮਣੇ ਆ ਗਿਆ ਹੈ ਕਿ ਉਸਨੇ ਵਿਊ ਲੈਣ ਲਈ ਅਜਿਹਾ ਗਲਤ ਕੰਮ ਕੀਤਾ।