Tuesday, 26 October 2021
16 September 2021 New Zealand

ਮੈਨੀਕਾਊ ਦੇ ਦਵਿੰਦਰ ਅਤੇ ਜਯੋਤੀ ਸਿੰਘ ਰਾਹਲ ਲੌਕਡਾਊਨ ਦੌਰਾਨ ਲੋੜਵੰਦਾ ਨੂੰ ਘਰ-ਘਰ ਪਹੁੰਚਾ ਰਹੇ ਭੋਜਨ ਤੇ ਜਰੂਰੀ ਸਮਾਨ

ਮੈਨੀਕਾਊ ਦੇ ਦਵਿੰਦਰ ਅਤੇ ਜਯੋਤੀ ਸਿੰਘ ਰਾਹਲ ਲੌਕਡਾਊਨ ਦੌਰਾਨ ਲੋੜਵੰਦਾ ਨੂੰ ਘਰ-ਘਰ ਪਹੁੰਚਾ ਰਹੇ ਭੋਜਨ ਤੇ ਜਰੂਰੀ ਸਮਾਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਦਵਿੰਦਰ ਤੇ ਜਯੋਤੀ ਸਿੰਘ ਰਾਹਲ ਉਨ੍ਹਾਂ ਲੋੜਵੰਦਾਂ ਦੀ ਪੈਸੇ ਅਤੇ ਭੋਜਨ ਦਾ ਸਮਾਨ ਖ੍ਰੀਦ ਕੇ ਮੱਦਦ ਕਰ ਰਹੇ ਹਨ, ਜੋ ਇਸ ਲੌਕਡਾਊਨ ਦੌਰਾਨ ਫੂਡ ਬੈਂਕ ਤੱਕ ਆਪਣੀ ਪਹੁੰਚ ਨਹੀਂ ਬਣਾ ਸਕਦੇ।
ਦੋਨਾਂ ਨੇ ਲੌਕਡਾਊਨ ਦੌਰਾਨ ਬਜੁਰਗ, ਜਖਮੀ ਤੇ ਜਿਨ੍ਹਾਂ ਕੋਲ ਆਵਾਜਾਈ ਦੇ ਸਾਧਨ ਨਹੀਂ ਉਨ੍ਹਾਂ ਨੂੰ ਘਰ-ਘਰ ਜਾਕੇ ਭੋਜਨ ਦਾ ਸਮਾਨ ਪਹੁੰਚਾਇਆ ਹੈ।
ਰਾਹਲ ਨੇ ਇਸ ਸਬੰਧੀ ਦੱਸਿਆ ਕਿ ਭਾਈਚਾਰੇ ਤੋਂ ਫੂਡ ਡਰਾਈਵ ਜਿਹੇ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ, ਪਰ ਅਸੀਂ ਉਨ੍ਹਾਂ ਦੀ ਮੱਦਦ ਕਰ ਰਹੇ ਹਾਂ ਜੋ ਆਪਣੇ ਘਰਾਂ ਚੋਂ ਬਾਹਰ ਨਹੀਂ ਨਿਕਲ ਸਕਦੇ। ਦੋਨਾਂ ਨੇ ਲੌਕਡਾਊਨ ਦੌਰਾਨ ਆਪਣੇ ਬਚਤ ਕੀਤੇ ਪੈਸਿਆਂ ਚੋਂ ਹੁਣ ਤੱਕ $1767 ਇਸ ਨੇਕ ਕਾਰਜ ਲਈ ਖਰਚ ਕੀਤੇ ਹਨ।
ਆਪਣੀ ਸੇਵਾ ਨੂੰ ਨਿਮਾਣਾ ਦੱਸਦਿਆਂ ਉਨ੍ਹਾਂ ਇਹ ਵੀ ਦੱਸਿਆ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਪ੍ਰਮਾਤਮਾ ਨੇ ਲੋੜਵੰਦਾਂ ਦੀ ਮੱਦਦ ਲਈ ਚੁਣਿਆ ਹੈ।
ਦੋਨੋਂ ਜਣੇ ਲੋੜਵੰਦਾਂ ਨਾਲ ਸੋਸ਼ਲ ਮੀਡੀਆ ਅਤੇ ਲੋਕਲ ਕਮਿਊਨਿਟੀ ਗਰੁੱਪਾਂ ਰਾਂਹੀ ਸੰਪਰਕ ਕਰਦੇ ਹਨ।
ਦੱਸਦੀਏ ਕਿ ਜੋੜੇ ਵਲੋਂ ਲਾਈਫ ਵੀਜ਼ਨ ਸੁਸਾਇਟੀ ਵੀ ਚਲਾਈ ਜਾਂਦੀ ਹੈ, ਜਿਸ ਦਾ ਮਕਸਦ ਹੈ ਭਾਈਚਾਰੇ ਦੀ ਮੱਦਦ ਕਰਨਾ।
2017 ਵਿੱਚ ਪਾਪਾਟੋਏਟੋਏ ਵਿੱਚ ਸੁਸਾਇਟੀ ਵਲੋਂ ਖ੍ਰੀਦੀ ਗਈ ਇਮਾਰਤ ਵਿੱਚ ਇੱਕ ਕਮਿਊਨਿਟੀ ਐਕਟੀਵਿਟੀ ਸੈਂਟਰ, ਕਿਚਨ ਤੇ ਆਰਜੀ ਹੋਮਲੈੱਸ ਸ਼ੈਲਟਰ ਵੀ ਚਲਾਇਆ ਜਾਂਦਾ ਹੈ।

ADVERTISEMENT
NZ Punjabi News Matrimonials