ਆਕਲੈਂਡ (ਹਰਪ੍ਰੀਤ ਸਿੰਘ) - ਲਿਨ ਮਾਲ ਦੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੇ ਨੂੰ ਇਸ ਕਾਰੇ ਨੂੰ ਅੰਜਾਮ ਦਿੱਤੇ ਜਾਣ ਤੋਂ ਪਹਿਲਾਂ ਹੀ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਜਾਣਾ ਸੀ, ਬਸ਼ਰਤੇ ਉਸ ਵੇਲੇ ਨਿਊਜੀਲੈਂਡ ਵਿੱਚ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦੇਣ ਦੀ ਯੋਜਨਾ ਬਨਾਉਣ ਵਾਲੇ ਲਈ ਸਖਤ ਕਾਨੂੰਨ ਹੁੰਦਾ।
ਪਰ ਜਲਦ ਹੀ ਕਾਉਂਟਰ ਟੈਰਰੀਜ਼ਮ ਲੈਜੀਸਲੇਸ਼ਨ ਨਾਮ ਦਾ ਕਾਨੂੰਨ ਅਮਲ ਵਿੱਚ ਆਉਣ ਜਾ ਰਿਹਾ ਹੈ, ਜਿਸ ਦੀ ਮੱਦਦ ਸਦਕਾ ਅੱਤਵਾਦੀ ਗਤੀਵਿਧੀ ਦੀ ਯੋਜਨਾ ਬਨਾਉਣ ਵਾਲੇ ਨੂੰ ਕਾਨੂੰਨ ਤਹਿਤ ਸਜਾ ਦਿੱਤੀ ਜਾ ਸਕੇਗੀ।
ਇਸ ਕਾਨੂੰਨ ਦੀ ਦੂਜੀ ਰੀਡਿੰਗ ਸੰਸਦ ਵਿੱਚ ਪਾਸ ਕਰ ਦਿੱਤੀ ਗਈ ਹੈ। ਹਾਲਾਂਕਿ ਐਕਟ, ਗਰੀਨ ਤੇ ਟੀ ਪਟਾਈ ਮਾਓਰੀ ਨੇ ਇਸ ਬਿੱਲ ਦਾ ਵਿਰੋਧ ਕੀਤਾ ਹੈ।