ਆਕਲੈਂਡ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਉੱਤਰ ਪੂਰਬੀ ਹਿੱਸੇ ਵਿੱਚ ਅੱਜ 6 ਤੀਬਰਤਾ ਦਾ ਭੂਚਾਲ ਆਉਣ ਦੀ ਖਬਰ ਹੈ, ਜੀਓਸਾਇੰਸ ਆਸਟ੍ਰੇਲੀਆ ਅਨੁਸਾਰ ਇਹ ਬੀਤੇ 24 ਸਾਲਾਂ ਵਿੱਚ ਸਭ ਤੋਂ ਜਿਆਦਾ ਖਤਰਨਾਕ ਭੂਚਾਲ ਕਿਹਾ ਜਾ ਸਕਦਾ ਹੈ। ਭੂਚਾਲ ਸਵੇਰੇ 11.15 ਨਜਦੀਕ ਆਇਆ ਹੈ ਤੇ ਇਸਦਾ ਕੇਂਦਰ ਮੈਨਸਫਿਲਡ (ਵਿਕਟੋਰੀਆ) ਹੈ।
ਭੂਚਾਲ 20 ਤੋਂ 30 ਸੈਕਿੰਡ ਤੱਕ ਬਰਕਰਾਰ ਰਿਹਾ ਤੇ ਇਸਨੂੰ 15000 ਲੋਕਾਂ ਨੇ ਸੋਸ਼ਲ ਮੀਡੀਆ 'ਤੇ ਮਹਿਸੂਸ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।
ਭੂਚਾਲ ਨੂੰ ਦੱਖਣੀ ਆਸਟ੍ਰੇਲੀਆ, ਕੈਨਬਰਾ ਤੋਂ ਤਾਸਮਨ ਤੱਕ ਮਹਿਸੂਸ ਕੀਤਾ ਗਿਆ ਹੈ।
ਸਾਹਮਣੇ ਆ ਰਹੀਆਂ ਵੀਡੀਓ ਵਿੱਚ ਕਈ ਇਮਾਰਤਾਂ ਦੇ ਨੁਕਸਾਨੇ ਜਾਣ ਦੀ ਖਬਰ ਵੀ ਹੈ। ਦੱਸਦੀਏ ਕਿ ਆਸਟ੍ਰੇਲੀਆ ਵਿੱਚ ਭੂਚਾਲ ਆਉਣਾ ਆਮ ਗੱਲ ਨਹੀਂ ਹੈ ਤੇ ਇਹ ਭੂਚਾਲ ਵੀ 1997 ਤੋਂ ਬਾਅਦ ਇੱਕ ਵੱਡੇ ਦਰਜੇ ਦਾ ਭੂਚਾਲ ਮੰਨਿਆ ਗਿਆ ਹੈ।