ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਵੱਸਦੇ ਪੰਜਾਬੀ ਭਾਈਚਾਰੇ ਵਿਚ ਉਕਤ ਖ਼ਬਰ ਬੜੇ ਦੁੱਖ ਨਾਲ ਪੜੀ ਜਾਵੇਗੀ ਕਿ ਆਕਲੈਂਡ ਦੇ ਨਾਲ ਪੈਂਦੇ ਛੋਟੇ ਜਿਹੇ ਕਸਬੇ ਪੁਕੀਕੋਹੀ ਵਿਚ ਰਹਿੰਦੇ ਕਾਬਲ ਸਿੰਘ (ਚੰਦਪੁਰ ) ਵਾਲਿਆਂ ਦੇ ਮਾਤਾ ਜੀ ਸੁਰਿੰਦਰ ਕੌਰ (82 ਸਾਲ ) ਪਤੀ ਸਰਦਾਰ ਅਮਰੀਕ ਸਿੰਘ ਅਚਾਨਕ ਵਿਛੋੜਾ ਦੇ ਗਏ ਹਨ | ਮਾਤਾ ਸੁਰਿੰਦਰ ਕੌਰ ਜਲੰਧਰ ਜਿਲੇ ਦੇ ਪਿੰਡ ਚੰਦਪੁਰ ਤੋਂ ਆਪਣੇ ਪਰਿਵਾਰ ਕੋਲ ਪੱਕੇ ਤੌਰ ਤੇ 2011 ਵਿਚ ਨਿਊਜ਼ੀਲੈਂਡ ਆ ਗਏ ਸਨ | ਮਾਤਾ ਸੁਰਿੰਦਰ ਕੌਰ ਆਪਣੇ ਨਿਮਰ ਸੁਭਾਓ ਅਤੇ ਧਾਰਮਿਕ ਵਿਚਾਰਾਂ ਕਰਕੇ ਪਰਿਵਾਰਕ ਰਿਸ਼ਤੇਦਾਰਾਂ ਅਤੇ ਮਿੱਤਰਾਂ ਵਿਚ ਕਾਫੀ ਸਤਿਕਾਰੇ ਜਾਂਦੇ ਸਨ |
ਪਰਿਵਾਰ ਅਨੁਸਾਰ ਮਾਤਾ ਜੀ ਸੁਰਿੰਦਰ ਕੌਰ ਦਾ ਅੰਤਮ ਸੰਸਕਾਰ 11 ਬੋਲਡਰਵੁਡ ਪਲੇਸ ਵਿਰੀ (ਆਕਲੈਂਡ )ਦੇ ਫਿਊਨਲ ਹੋਮ 'ਚ ਕੱਲ ਦਿਨ ਬੁਧਵਾਰ (23 ਸਤੰਬਰ ) ਨੂੰ ਕੀਤਾ ਜਾਵੇਗਾ | ਪਰਿਵਾਰ ਅਨੁਸਾਰ ਕੋਵਿਡ ਦੇ ਚੱਲਦਿਆਂ ਇਸ ਰਸਮ ਵਿਚ ਸਿਰਫ ਪਰਿਵਾਰ ਦੇ ਮੈਂਬਰ ਹੀ ਸ਼ਾਮਿਲ ਹੋਣਗੇ |
ਜਿਸ ਕਰਕੇ ਪਰਿਵਾਰ ਨਾਲ ਮੋਹ ਤੇ ਸਨੇਹ ਰੱਖਣ ਵਾਲੇ ਸਾਰੇ ਦੋਸਤ ,ਰਿਸ਼ਤੇਦਾਰ ਇਸ ਦੁੱਖ ਦੀ ਘੜੀ ਵਿਚ ਫੋਨ ਦੇ ਰਾਹੀਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰ ਸਕਦੇ ਹਨ | ਜਿਸ ਲਈ ਮਾਤਾ ਸੁਰਿੰਦਰ ਕੌਰ ਦੇ ਪੋਤਰੇ ਇੰਦਰਵੀਰ ਸਿੰਘ ਨਾਲ 02102953201 ਤੇ ਸੰਪਰਕ ਕੀਤਾ ਜਾ ਸਕਦਾ ਹੈ |