ਆਕਲੈਂਡ (ਹਰਪ੍ਰੀਤ ਸਿੰਘ) - ਲੌਕਡਾਊਨ ਲੈਵਲ 4 ਦੌਰਾਨ ਵੱਖੋ-ਵੱਖ ਇਲਾਕਿਆਂ ਤੇ ਉਪਨਗਰਾਂ ਵਿੱਚ ਚੋਰੀ ਦੀ ਵਾਰਦਤਾ ਨੂੰ ਅੰਜਾਮ ਦੇਣ ਵਾਲੀ 27 ਸਾਲਾ ਮਹਿਲਾ ਨੂੰ ਪੁਲਿਸ ਦੀ ਵਿਸ਼ੇਸ਼ ਟੀਮ ਨੇ ਆਖਿਰਕਾਰ ਗ੍ਰਿਫਤਾਰ ਕਰ ਲਿਆ ਹੈ, ਉਸਦੇ ਨਾਲ ਉਸਦੇ 2 ਹੋਰ ਸਾਥੀ ਵੀ ਗ੍ਰਿਫਤਾਰ ਕੀਤੇ ਗਏ ਹਨ।
ਮਹਿਲਾ ਨੇ ਮਾਉਂਟ ਰੋਸਕਿਲ, ਐਪਸਮ, ਕਾਲਜ ਹਿੱਲ, ਆਕਲੈਂਡ ਸੀਬੀਡੀ ਤੇ ਕੇਂਦਰੀ ਆਕਲੈਂਡ ਵਿੱਚ ਕਈ ਸ਼ਾਪਾਂ ਤੇ ਕੰਸਟਰਕਸ਼ਨ ਸਾਈਟਾਂ 'ਤੇ ਚੋਰੀ ਨੂੰ ਅੰਜਾਮ ਦਿੱਤਾ ਸੀ। ਉਸ 'ਤੇ ਵੱਖੋ-ਵੱਖ 19 ਦੋਸ਼ ਦਾਇਰ ਕੀਤੇ ਗਏ ਸਨ।
ਮਹਿਲਾ ਨੂੰ ਅਕਤੂਬਰ ਵਿੱਚ ਆਕਲੈਂਡ ਜਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਮਹਿਲਾ ਤੇ ਉਸਦੇ ਸਾਥੀਆਂ ਕੋਲੋਂ ਵੱਡੀ ਗਿਣਤੀ ਵਿੱਚ ਚੋਰੀ ਕੀਤੇ ਮਹਿੰੰਗੇ ਬੈਗ, ਕੰਸਟਰਕਸ਼ਨ ਦੇ ਔਜਾਰ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ।