ਆਕਲੈਂਡ (ਹਰਪ੍ਰੀਤ ਸਿੰਘ) - ਐਮਜ਼ੋਨ ਵੈਬ ਸਰਵਿਸਜ਼ ਵਲੋਂ ਆਕਲੈਂਡ ਵਿੱਚ $7.5 ਬਿਲੀਅਨ ਦੀ ਲਾਗਤ ਨਾਲ ਨਵਾਂ 'ਐਨ ਜੈਡ ਕਲਾਊਡ ਰੀਜਨ' ਖੋਲੇ ਜਾਣ ਦੀ ਗੱਲ ਆਖੀ ਗਈ ਹੈ। ਇਹ ਨਿਵੇਸ਼ ਆਉਂਦੇ 15 ਸਾਲਾਂ ਵਿੱਚ ਆਕਲੈਂਡ ਵਿੱਚ ਕੀਤਾ ਜਾਏਗਾ ਤੇ ਇਸ ਨਾਲ ਘੱਟੋ-ਘੱਟ 1000 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।
ਸਰਕਾਰ ਵਲੋਂ ਇਸ ਨਿਵੇਸ਼ ਪ੍ਰਤੀ ਮਾਣ ਪ੍ਰਗਟਾਉਂਦਿਆਂ ਦੱਸਿਆ ਗਿਆ ਹੈ ਕਿ ਇਹ ਨਿਵੇਸ਼ ਇੱਕ ਵਧੀਆ ਕੋਵਿਡ ਰਿਸਪਾਂਸ ਦਾ ਨਤੀਜਾ ਹੈ।
ਇਸ ਡਾਟਾ ਸੈਂਟਰ ਦੇ ਨਿਵੇਸ਼ ਦਾ ਫੈਸਲਾ ਨਿਊਜੀਲੈਂਡ ਦੀ ਜੀਡੀਪੀ ਲਈ ਵੀ ਵਧੀਆ ਹੈ ਤੇ ਲਗਭਗ $10.8 ਬਿਲੀਅਨ ਦਾ ਫਾਇਦਾ ਨਿਊਜੀਲੈਂਡ ਦੀ ਜੀਡੀਪੀ ਨੂੰ ਆਉਂਦੇ ਸਾਲਾਂ ਵਿੱਚ ਮਿਲੇਗਾ।