ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰ ਵੇਲੇ ਹੋਈ ਲਗਭਗ 50 ਐਮ ਐਮ ਬਾਰਿਸ਼ ਡੈਮ ਅਤੇ ਰੇਜਰਵੇਅਰ ਦੇ ਲਈ ਵਧੀਆ ਸਾਬਿਤ ਹੋਈ, ਕਿਉਂਕਿ ਉਨ੍ਹਾਂ ਵਿੱਚ ਇਸ ਬਾਰਿਸ਼ ਕਾਰਨ ਕਾਫੀ ਜਿਆਦਾ ਪਾਣੀ ਇੱਕਠਾ ਹੋ ਗਿਆ ਹੈ, ਪਰ ਇਸਦੇ ਨਾਲ ਹੀ ਵੱਡੀ ਸੱਮਸਿਆ ਸੀਵਰੇਜ ਸਿਸਟਮ ਦੇ ਲਈ ਪੈਦਾ ਹੋ ਗਈ, ਜਿਸਦੇ ਓਵਰਫਲੋ ਹੋਣ ਕਾਰਨ ਆਕਲੈਂਡ ਦੇ ਕਈ ਬੀਚਾਂ 'ਤੇ ਸਮੁੰਦਰੀ ਪਾਣੀ ਵਿੱਚ ਸੀਵਰੇਜ ਦਾ ਪਾਣੀ ਜਾ ਰਲਿਆ ਤੇ ਇਸ ਕਾਰਨ ਗੰਭੀਰ ਰੂਪ ਵਿੱਚ ਬਿਮਾਰ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਆਕਲੈਂਡ ਵਾਸੀਆਂ ਨੂੰ ਬੀਚਾਂ ਤੋਂ ਦੂਰ ਰਹਿਣ ਦੀ ਗੱਲ ਕਹੀ ਗਈ ਹੈ।
ਆਕਲੈਂਡ ਦੇ 14 ਬੀਚਾਂ ਲਈ ਬਲੈਕ ਵਾਰਨਿੰਗ ਜਾਰੀ ਕੀਤੀ ਗਈ ਹੈ, 12 ਬੀਚਾਂ ਲਈ ਰੈੱਡ ਵਾਰਨਿੰਗ ਜਾਰੀ ਕੀਤੀ ਗਈ ਹੈ। ਇਹ ਚੇਤਾਵਨੀ ਅਗਲੇ 48 ਘੰਟੇ ਜਾਰੀ ਰਹੇਗੀ ਤੇ ਵਧੇਰੇ ਜਾਣਕਾਰੀ ਲਈ ਸੈਫ ਸਵਿਮ ਦੀ ਵੈਬਸਾਈਟ 'ਤੇ ਲਾਗਇਨ ਕੀਤਾ ਜਾ ਸਕਦਾ ਹੈ।