ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਕੁਝ ਕਾਰੋਬਾਰੀਆਂ ਦਾ ਗਰੁੱਪ ਰੱਲ ਕੇ ਇੱਕ ਅਜਿਹੇ ਕਾਰੋਬਾਰ ਦੀ ਸ਼ੁਰੂਆਤ ਕਰਨ ਦਾ ਵਿਚਾਰ ਬਣਾ ਰਿਹਾ ਹੈ, ਜੋ ਨਿਊਜੀਲੈਂਡ ਦੇ ਦੋ ਮੁੱਖ ਸੁਪਰਮਾਰਕੀਟ ਸਟੋਰ ਵੂਲਵਰਥਸ ਤੇ ਫੂਡਸਟਫ ਨੂੰ ਬਰਾਬਰ ਦੀ ਟੱਕਰ ਦਏਗਾ।
ਕਾਰੋਬਾਰੀਆਂ ਦੇ ਇਸ ਗਰੁੱਪ ਵਿੱਚ 2ਡਿਗਰੀਜ਼ ਦੇ ਫਾਉਂਡਰ ਟੈਕਸ ਐਡਵਰਡਸ ਤੇ ਨਾਰਥੇਲੀਆ ਵਰਜ਼ਨ 1.4 ਸ਼ਾਮਿਲ ਹੋਣਗੇ।
ਟੈਕਸ ਐਡਵਰਡ ਨੂੰ ਛੱਡ ਕੇ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਵਾਲੇ ਬਾਕੀ ਦੇ ਕਾਰੋਬਾਰੀਆਂ ਦੇ ਨਾਮ ਅਜੇ ਗੁਪਤ ਹਨ।
ਨਿਊਜੀਲੈਂਡ ਵਿੱਚ ਜਦੋਂ ਵੀ ਸੁਪਰਮਾਰੀਕਟ ਦੀ ਗੱਲ ਹੁੰਦੀ ਹੈ ਤਾਂ ਵੂਲਵਰਥਸ ਤੇ ਫੂਡਸਟਫ ਦਾ ਨਾਮ ਹੀ ਸਾਰਿਆਂ ਦੇ ਮੂੰਹ 'ਤੇ ਚੜਦਾ ਹੈ। ਪਰ ਹੁਣ ਸ਼ਾਇਦ ਅਜਿਹਾ ਨਾ ਹੋਏ ਕਿਉਂਕਿ ਕਾਮਰਸ ਕਮਿਸ਼ਨ ਕੋਲ ਇਸ ਦੌੜ ਵਿੱਚ ਇੱਕ ਨਵੇਂ ਦੌੜਾਕ ਦੇ ਸ਼ਾਮਿਲ ਹੋਣ ਲਈ ਸਬਮਿਸ਼ਨ ਪਾ ਦਿੱਤੀ ਗਈ ਹੈ।