ਆਕਲੈਂਡ (ਹਰਪ੍ਰੀਤ ਸਿੰਘ) - ਰੈੱਡ ਫਲਾਈਟਾਂ ਨੂੰ ਇੱਥੇ ਉਨ੍ਹਾਂ ਫਲਾਈਟਾਂ ਨੂੰ ਕਿਹਾ ਗਿਆ ਹੈ, ਜਿਨ੍ਹਾਂ 'ਤੇ ਆਸਟ੍ਰੇਲੀਆ ਤੋਂ ਵਾਪਸੀ ਕਰਨ ਵਾਲੇ ਨਿਊਜੀਲੈਂਡ ਵਾਸੀਆਂ ਨੂੰ ਕੁਆਰਂਟੀਨ ਕਰਨਾ ਲਾਜਮੀ ਹੋਏਗਾ।
ਦਰਅਸਲ ਨਿਊਜੀਲੈਂਡ ਸਰਕਾਰ ਦੇ ਐਮ ਆਈ ਕਿਊ ਦੇ ਕਮਰਿਆਂ ਵਿੱਚ ਵਾਧੇ ਦੀ ਖਬਰ ਤੋਂ ਬਾਅਦ ਏਅਰ ਨਿਊਜੀਲੈਂਡ ਨੇ ਇਨ੍ਹਾਂ ਉਡਾਣਾ ਦੀ ਗਿਣਤੀ ਵਿੱਚ ਵਾਧੇ ਦਾ ਇਹ ਐਲਾਨ ਕੀਤਾ ਹੈ।
ਗਰੀਨ ਫਲਾਈਟਾਂ ਉਹ ਹਨ, ਜੋ ਟ੍ਰਾਂਸ ਤਾਸਮਨ ਬਬਲ ਤਹਿਤ ਚਲਾਈਆਂ ਜਾ ਰਹੀਆਂ ਸਨ, ਪਰ ਅਜੇ ਆਰਜੀ ਤੌਰ 'ਤੇ ਨਵੰਬਰ ਅੰਤ ਤੱਕ ਬੰਦ ਹਨ।
ਜੇ ਇਹ ਰੋਕ ਨਵੰਬਰ ਤੋਂ ਅੱਗੇ ਵੱਧਦੀ ਹੈ ਤਾਂ ਆਸਟ੍ਰੇਲੀਆ ਤੋਂ ਵਾਪਸੀ ਕਰਨ ਵਾਲੇ ਨਿਊਜੀਲੈਂਡ ਵਾਸੀ ਰੈੱਡ ਲਾਈਟਾਂ ਵਿੱਚ ਸੀਟਾਂ ਤਬਦੀਲ ਕਰ ਸਕਦੇ ਹਨ। ਰੈੱਡ ਲਾਈਟਾਂ ਐਨ ਜੈਡ 8 ਦੀ ਸੀਰੀਜ਼ ਤੋਂ ਸ਼ੁਰੂ ਹੁੰਦੀਆਂ ਹਨ।