ਆਕਲੈਂਡ - ਨਿਊਜੀਲੈਂਡ ਪੁਲਿਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਨਿਊਜੀਲੈਂਡ ਵਿੱਚ ‘ਫਾਰ-ਰਾਈਟ ਇੰਡੀਅਨ ਨੈਸ਼ਨਲੀਸਟ ਗਰੁੱਪ" ਗਤੀਸ਼ੀਲ ਹਨ ਅਤੇ ਨਿਊਜ਼ੀਲੈਂਡ ਪੁਲਸ ਵਲੋਂ ਉਹਨਾਂ ਦੇ ਉੱਤੇ ਨਜਰ ਰੱਖੀ ਜਾ ਰਹੀ ਰਹੀ ਹੈ | ਇਹ ਗੱਲ ਉਸ ਸਮੇ ਸਾਹਮਣੇ ਆਈ ਜਦੋ ਨਿਊਜ਼ੀਲੈਂਡ ਦੀ ਮੈਸੀ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਮੋਹਨ ਦੱਤਾ ਨੂੰ ‘ਫਾਰ-ਰਾਈਟ ਇੰਡੀਅਨ ਨੈਸ਼ਨਲੀਸਟ ਗਰੁੱਪ" ਦੇ ਕੁਝ ਕਾਰਕੁਨਾਂ ਅਤੇ ਕੁਝ ਆਨਲਾਈਨ ਲੋਕ ਵਲੋਂ ਆਨਲਾਈਨ ਧਮਕੀਆਂ ਦਿੱਤਿਆਂ ਗਈਆਂ ਅਤੇ ਉਹਨਾਂ ਵਲੋਂ ਇਸ ਸਬੰਧ ਚ ਪੁਲਸ ਨੂੰ ਸ਼ਿਕਾਇਤ ਦਿੱਤੀ ਅਤੇ ਇਸ ਸਬੰਧ ਚ ਜਦੋ ਪੁਲਸ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਨਿਊਜ਼ੀਲੈਂਡ ਪੁਲਸ ਅਤੇ ਸੁਰੱਖਿਆ ਏਜੰਸੀਆਂ ਇਸ ਮਾਮਲੇ ਸਤਰਕ ਹਨ ਅਤੇ ਉੱਕਤ ਮਾਮਲੇ ਵਿੱਚ ਪ੍ਰੋਫੈਸਰ ਮੋਹਨ ਦੱਤਾ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਹਨ। ਦਰਅਸਲ ਮੈਸੀ ਯੂਨੀਵਰਸਿਟੀ ਦੇ ਪ੍ਰੋਫੈਸਰ ਮੋਹਨ ਦੱਤਾ ਇਸ ਵੇਲੇ ਕੁਝ ਕੱਟੜ ਹਿੰਦੂ ਜੱਥੇਬੰਦੀਆਂ ਦੇ ਨਿਸ਼ਾਨੇ 'ਤੇ ਹਨ ਕਿਉਂਕਿ ਪਿੱਛਲੇ ਦਿਨ ਉਨ੍ਹਾਂ ਵਲੋਂ 'ਹਿੰਦੂ ਨੈਸ਼ਨਲਿਸਟ ਆਈਡੀਓਲੋਜੀ ਇਨ ਓਟੀਰਆ' (ਨਿਊਜ਼ੀਲੈਂਡ ) 'ਤੇ ਵਿਸ਼ਲੇਸ਼ਣ ਕੀਤਾ ਗਿਆ ਤੇ ਇਸ 'ਤੇ ਉਹਨਾਂ ਵਲੋਂ 2 ਪੇਜਾਂ ਦਾ ਵਾਈਟ ਪੇਪਰ ਜਾਰੀ ਕੀਤਾ ਗਿਆ ਸੀ।
ਪੁਲਿਸ ਨੇ ਇਸ ਸਬੰਧੀ ਵਿਸਥਾਰ ਨਾਲ ਪ੍ਰੋਫੈਸਰ ਮੋਹਨ ਨਾਲ ਗੱਲਬਾਤ ਕੀਤੀ ਹੈ ਤੇ ਪੁਲਿਸ ਨੇ ਮੰਨਿਆ ਕਿ ਨਿਊਜੀਲੈਂਡ ਵਿੱਚ ਫਾਰ-ਰਾਈਟ
ਇੰਡੀਅਨ ਨੈਸ਼ਨਲੀਸਟ ਜਾਂ ਫਿਰ ਕੱਟੜਵਾਦੀ ਗਰੁੱਪ ਕੰਮ ਕਰ ਰਹੇ ਹਨ।
ਪ੍ਰੋਫੈਸਰ ਮੋਹਨ ਵਲੋਂ ਲਿਖੇ ਵਾਈਟ ਪੇਪਰ ਵਿੱਚ ਉਨ੍ਹਾਂ ਨੇ ਫਾਰ-ਰਾਈਟ ਹਿੰਦੂ ਨੈਸ਼ਨਲੀਸਟ ਆਈਡੀਓਲੋਜੀ' ਜਾਂ ਹਿੰਦੂਤਵ ਵਿੱਚ ਇਸਲਾਮੋਫੋਬੀਆ ਦਾ ਪ੍ਰਭਾਵ ਮੰਨਿਆ ਸੀ ਤੇ ਇਸ ਸਬੰਧੀ ਨਿਊਜੀਲੈਂਡ ਵਿੱਚ ਇਸ 'ਤੇ ਧਿਆਨ ਨਾਲ ਜਾਂਚ ਕਰਨ ਦੀ ਗੱਲ ਆਖੀ ਸੀ। ਇਸ ਵਾਈਟ ਪੇਪਰ ਦੇ ਛਪਣ ਤੋਂ ਬਾਅਦ ਪ੍ਰੋਫੈਸਰ ਮੋਹਨ ਤੇ ਮੈਸੀ ਯੂਨੀਵਰਸਿਟੀ ਖਿਲਾਫ ਆਨਲਾਈਨ ਕਾਫੀ ਧਮਕੀਆਂ ਆਉਣ ਲੱਗੀਆਂ, ਜੋ ਪੁਲਿਸ ਦਾ ਮੰਨਣਾ ਹੈ ਕਿ ਓਵਰਸੀਜ਼ ਨਾਲ ਸਬੰਧਤ ਹਨ। ਪ੍ਰੋਫੈਸਰ ਮੋਹਨ ਇਸ ਵੇਲੇ ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈਕੇ ਚਿੰਤਾ ਵਿੱਚ ਹਨ।
ਨਿਊਜੀਲੈਂਡ ਦੀਆਂ ਕਈ ਹਿੰਦੂ ਜੱਥੇਬੰਦੀਆਂ ਦਾ ਇਸ ਮੁੱਦੇ 'ਤੇ ਮੰਨਣਾ ਹੈ ਕਿ ਮੈਸੀ ਯੂਨੀਵਰਸਿਟੀ ਨੇ ਇਸ ਵਿਸ਼ੇ ਨੇ ਹਿੰਦੂ ਭਾਈਚਾਰੇ ਦੇ ਮਨਾਂ ਨੂੰ
ਦੁਖਾਇਆ ਹੈ ਤੇ ਇਸ ਰਾਜਨੀਤਿਕ ਵਿਚਾਰਧਾਰਾ 'ਤੇ ਲਿਖੇ ਜਾਣ ਮੌਕੇ ਸ਼ਬਦ 'ਹਿੰਦੂ' ਦੀ ਵਰਤੋਂ ਨੂੰ ਗਲਤ ਦੱਸਿਆ ਹੈ।
ਪਰ ਪ੍ਰੋਫੈਸਰ ਮੋਹਨ ਤੇ ਇਸ ਵਿਸ਼ੇ 'ਤੇ ਲਿਖਣ ਵਾਲੇ ਹੋਰਾਂ ਐਕੇਡੇਮਿਕਸ ਦਾ ਵਾਰ-ਵਾਰ ਇਹੋ ਕਹਿਣਾ ਹੈ ਕਿ ਹਿੰਦੂਇਜ਼ਮ, ਹਿੰਦੂਤਵ ਨਹੀਂ ਹੈ,
ਬਲਕਿ ਹਿੰਦੂਇਜ਼ਮ ਲਈ ਹਿੰਦੂਤਵ ਅੱਤਵਾਦ ਇੱਕ ਖਤਰਾ ਹੈ।
ਦੱਸਦੀਏ ਕਿ ਮੈਸੀ ਯੂਨੀਵਰਸਿਟੀ ਵਲੋਂ ਪ੍ਰੋਫੈਸਰ ਮੋਹਨ ਤੇ ਉਨ੍ਹਾਂ ਦੇ ਸਹਿਭਾਗੀਆਂ ਵਲੋਂ ਕੀਤੀ ਗਈ ਇਸ ਰਿਸਰਚ ਦੇ ਲੇਖ ਨੂੰ ਮੈਸੀ
ਯੂਨੀਵਰਸਿਟੀ ਦੇ ਫੇਸਬੁੱਕ ਪੇਜ ਤੋਂ ਸੁਰੱਖਿਆ ਕਾਰਨਾਂ ਕਰਕੇ ਹਟਾ ਦਿੱਤਾ ਗਿਆ ਹੈ।
ਇਸ ਮੌਕੇ ਜਿਥੇ ਬਹੁਤ ਸਾਰੇ ਘੱਟ ਗਿਣਤੀ ਭਾਰਤੀ ਗਰੁੱਪਾਂ ਵਲੋਂ ਪ੍ਰੋਫੈਸਰ ਮੋਹਨ ਦੱਤਾ ਦੀ ਸਪੋਰਟ ਚ ਸਾਹਮਣੇ ਆਏ ਹਨ ਉਥੇ ਹੀ ੧੦੦ ਦੇ
ਕਰੀਬ ਅੰਤਰਰਾਸ਼ਟਰੀ ਸੰਸਥਾਵਾਂ ਵਲੋਂ ਵੀ ਪ੍ਰੋਫੈਸਰ ਮੋਹਨ ਦੱਤਾ ਦੀ ਹਮਾਇਤ ਕੀਤੀ ਗਈ ਹੈ | ਇਸ ਸਬੰਧੀ ਨਿਊਜ਼ੀਲੈਂਡ ਵਸਦੇ ਭਾਰਤੀ ਮੂਲ ਦੇ
ਡਾਕਟਰਾਂ, ਐਕਟੀਵਿਸਟਾਂ ਅਤੇ ਕਲਾਕਰਾਂ ਦੀ ਇੱਕ ਜਥੇਬੰਦੀ “ਔਈਆਰੋਆ ਅਲਾਇੰਸ ਆਫ਼ ਪ੍ਰੋਗਰੈਸਿਵ ਇੰਡੀਅਨਜ਼” ਨਾਲ ਸਬੰਧਤ ਡਾ ਸਪਨਾ ਸੰਮਤ ਨੇ ਪ੍ਰੋ ਦੱਤਾ ਦੀ ਡਟਵੀਂ ਹਮਾਇਤ ਕੀਤੀ ਹੈ ਅਤੇ ਹਿੰਦੂਤਵ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਹਿੰਦੂਤਵ ਨੇ ਹਿੰਦੂਇਜ਼ਮ ਨੂੰ ਸਿਰਫ਼ ਹਿੰਦੂਆਂ ਤੱਕ ਹੀ ਸੀਮਤ ਕਰਕੇ ਰੱਖ ਦਿੱਤਾ ਹੈ।
ਇਸ ਤਰ੍ਹਾਂ ਦੁਨੀਆ ਭਰ ਚੋਂ 100 ਤੋਂ ਵੱਧ ਅਕਾਦਮਿਕ ਹਸਤੀਆਂ, ਐਕਟੀਵਿਸਟਾਂ ਅਤੇ ਸੁਸਾਇਟੀ ਗਰੁੱਪਾਂ ਨੇ ਇੱਕ ਪੱਤਰ ਲਿਖ ਕੇ ਪ੍ਰੋ ਦੱਤਾ ਅਤੇ ਮੈਸੀ ਯੂਨੀਵਰਸਿਟੀ ਦੇ ਰੀਸਰਚ ਸੈਂਟਰ ਦੀ ਹਮਾਇਤ ਕੀਤੀ ਹੈ। ਇਸ ਵਿਚਾਰ ਨੂੰ ਵੀ ਰੱਦ ਕਰ ਦਿੱਤਾ ਹੈ ਕਿ ਹਿੰਦੂਤਵ ਦੀ ਆਲੋਚਨਾ ਕਰਨ ਨਾਲ ਹਿੰਦੂ ਵਿਦਿਆਰਥੀਆਂ ਅਤੇ ਹਿੰਦੂ ਕਮਿਊਨਿਟੀ ਨੂੰ ਨੁਕਸਾਨਦੇਹ ਹੈ। ਸਗੋਂ ਹਿੰਦੂਤਵ ਤਾਂ ਭਾਰਤ ਦੀ ਬਹੁ-ਸੱਭਿਆਚਾਰ ਵਾਲੀ ਪਛਾਣ ਦੇ ਉਲਟ ਹੈ ਅਤੇ ਜਾਤੀਵਾਦ ਤੇ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਜਿਸਮਾਨੀ ਹਿੰਸਾ ਨੂੰ ਰੋਕਣ ਵਾਲੀਆਂ ਕੋਸਿ਼ਸ਼ਾਂ ਨੂੰ ਵੀ ਸਭ ਤੋਂ ਵੱਧ ਢਾਅ ਲਾਉਣ ਵਾਲਾ ਹੈ।
ਜਿ਼ਕਰਯੋਗ ਹੈ ਕਿ ਪ੍ਰੋ ਮੋਹਨ ਜੇ ਦੱਤਾ ਭਾਰਤ `ਚ ਆਈਆਈਟੀ ਖੜਗਪੁਰ ਤੋਂ ਬੀ ਟੈਕ ਅਤੇ ਯੂਨੀਵਰਸਿਟੀ ਆਫ ਮਾਨੀਸੋਟਾ ਤੋਂ ਮਾਸ ਕਮਿਊਨੀਕੇਸ਼ਨ `ਚ ਪੀਐਚਡੀ ਕਰ ਚੱੁਕੇ ਹਨ ਅਤੇ ਨਿਊਜ਼ੀਲੈਡ ਆਉਣ ਤੋਂ ਪਹਿਲਾਂ ਸਿੰਗਾਪੋਰ ਨੈਸ਼ਨਲ ਯੂਨੀਵਰਸਿਟੀ `ਚ ਵੀ ਪੜ੍ਹਾ ਚੁੱਕੇ ਹਨ।
ਇਸ ਤੋਂ ਪਹਿਲਾ ਨਿਊਜ਼ੀਲੈਂਡ ਦੀ ਇੱਕ ਹਿੰਦੂ ਸੰਸਥਾ ਵਲੋਂ ਪ੍ਰੋਫੈਸਰ ਮੋਹਨ ਦੱਤਾ ਅਤੇ ਮੈਸੀ ਯੂਨੀਵਰਸਟੀ ਦੇ ਬਾਈਕਾਟ ਦਾ ਪੋਸਟ ਵੀ ਆਪਣੇ ਫੇਸਬੁੱਕ ਤੇ ਪਾਈਆਂ ਸੀ |