ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਇਮੀਗ੍ਰੇਸ਼ਨ ਵਿਭਾਗ ਵਲੋਂ ਐਲਾਨੀ ਗਈ ਕਰੀਟੀਕਲ ਵਰਕਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਊਜੀਲੈਂਡ ਵਿੱਚ ਪੱਕਿਆਂ ਕਰਨ ਲਈ ‘ਫਾਸਟ ਟਰੈਕ ਮਾਈਗ੍ਰੇਂਟ ਰੈਜੀਡੈਂਸੀ’ ਯੋਜਨਾ ਨੂੰ ਇਮੀਗ੍ਰੇਸ਼ਨ ਦੇ ਦਹਾਕਿਆਂ ਵਿੱਚ ਲਏ ਗਏ ਫੈਸਲਿਆਂ 'ਚੋਂ ਸਭ ਤੋਂ ਮਹੱਤਵਪੂਰਨ ਫੈਸਲਾ ਦੱਸਿਆ ਜਾ ਰਿਹਾ ਹੈ।
ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਫੋਈ ਅਨੁਸਾਰ ਇਸ ਤਹਿਤ 165,000 ਲੋਕਾਂ ਨੂੰ ਨਿਊਜੀਲੈਂਡ ਪੱਕਿਆਂ ਕੀਤਾ ਜਾਏਗਾ ਤੇ 80% ਪ੍ਰਾਰਥੀਆਂ ਨੂੰ ਇੱਕ ਸਾਲ ਦੇ ਅੰਦਰ-ਅੰਦਰ ਰੈਜੀਡੈਂਸੀ ਐਲਾਨ ਦਿੱਤੀ ਜਾਏਗੀ ਤੇ ਬਾਕੀਆਂ ਨੂੰ ਵੀ ਜਲਦ ਤੋਂ ਜਲਦ ਪੱਕਿਆਂ ਕਰ ਦਿੱਤਾ ਜਾਏਗਾ।
ਹਰ ਪਾਸੇ ਇਸ ਫੈਸਲੇ ਦੀ ਵਾਹਵਾਹੀ ਹੋ ਰਹੀ ਹੈ, ਪਰ ਸਭ ਨੂੰ ਇੱਕੋ ਮਲਾਲ ਹੈ ਕਿ ਇਹ ਫੈਸਲਾ ਬਹੁਤ ਦੇਰੀ ਨਾਲ ਲਿਆ ਗਿਆ ਹੈ ਤੇ ਇਸੇ ਕਾਰਨ ਕਈ ਪ੍ਰਵਾਸੀ ਜੋ ਕੋਰੋਨਾ ਦੇ ਇਸ ਔਖੇ ਵੇਲੇ ਵਿੱਚ ਆਪਣੇ ਪਰਿਵਾਰਾਂ ਨੂੰ ਨਾ ਮਿਲਣ ਕਾਰਨ ਨਿਊਜੀਲੈਂਡ ਛੱਡਣ ਨੂੰ ਮਜਬੂਰ ਹੋ ਗਏ ਹਨ ਤੇ ਇਹ ਦੇਰੀ ਨਾਲ ਆਇਆ ਫੈਸਲਾ ਉਨ੍ਹਾਂ ਨੂੰ ਹੋਰ ਦਰਦ ਦੇ ਰਿਹਾ ਹੈ।