ਆਕਲੈਂਡ (ਹਰਪ੍ਰੀਤ ਸਿੰਘ) - 46 ਦਿਨ ਹੋ ਗਏ ਹਨ, ਜਦੋਂ ਨਿਊਜੀਲੈਂਡ ਵਿੱਚ ਕੋਰੋਨਾ ਦੀ ਤਾਜਾ ਆਉਟਬ੍ਰੇਕ ਦੀ ਸ਼ੁਰੂਆਤ ਹੋਈ ਸੀ ਤੇ ਇਨ੍ਹਾਂ ਦਿਨਾਂ ਦੌਰਾਨ ਗੂਗਲ ਟਰੈਂਡ 'ਤੇ ਸਰਚ ਦਿਖਾਉਂਦੀ ਹੈ ਕਿ ਨਿਊਜੀਲੈਂਡ ਵਾਸੀਆਂ ਨੇ ਜਿਸ ਵਿਸ਼ੇ 'ਤੇ ਸਭ ਤੋਂ ਜਿਆਦਾ ਸਰਚ ਕੀਤੀ ਉਹ ਸੀ ਕੋਰੋਨਾ ਨੂੰ ਲੈਕੇ ਕੀਤੀ ਗਈ ਸਰਚ।
ਸਭ ਤੋਂ ਜਿਆਦਾ ਇਸ ਸੁਆਲ ਨੂੰ ਪੁੱਛਿਆ ਗਿਆ ਕਿ ਨਿਊਜੀਲੈਂਡ ਵਿੱਚ ਕਿੰਨੇ ਲੋਕ ਵੈਕਸੀਨ ਲਗਵਾ ਚੁੱਕੇ ਹਨ?
ਇਸ ਤੋਂ ਇਲਾਵਾ ਵੈਕਸੀਨ ਕਿੱਥੇ ਲਗਵਾਉਣੀ ਹੈ?
ਵੈਕਸੀਨ ਕਿਸ ਤਰ੍ਹਾਂ ਲਗਵਾਉਣੀ ਹੈ?
ਕਿੰਨੇ ਤਰ੍ਹਾਂ ਦੀ ਵੈਕਸੀਨ ਲਾਈ ਜਾ ਰਹੀ ਹੈ?
ਟੀਕਾ ਲਗਵਾਉਣ ਕਾਰਨ ਜੋ ਸੋਜ ਆਉਂਦੀ ਹੈ, ਉਸਦਾ ਇਲਾਜ?
ਨਿਊਜੀਲੈਂਡ ਵਿੱਚ ਕਿੰਨੀਆਂ ਵੈਕਸੀਨ ਬੁੱਕ ਹੋ ਚੁੱਕੀਆਂ ਹਨ?
ਕੋਵਿਡ 19 ਫਾਈਜ਼ਰ ਵੈਕਸੀਨ ਦਾ ਅਸਰ ਕਿੰਨਾ ਸਮਾਂ ਰਹਿੰਦਾ ਹੈ?
ਸਰਕਾਰ ਨੂੰ ਫਾਈਜ਼ਰ ਵੈਕਸੀਨ ਕਿੰਨੇ ਦੇ ਪੈ ਰਹੀ ਹੈ?
ਕੀ ਵਾਕ-ਇਨ ਵੈਕਸੀਨ ਦੀ ਸੁਵਿਧਾ ਉਪਲਬਧ ਹੈ?
ਤੇ ਅਜਿਹੇ ਕੁਝ ਹੋਰ ਸੁਆਲ ਜਿੰਨਾ ਦਾ ਜੁਆਬ ਨਿਊਜੀਲੈਂਡ ਵਾਸੀਆਂ ਨੇ ਗੂਗਲ 'ਤੇ ਲੱਭਣ ਦੀ ਕੋਸ਼ਿਸ਼ ਕੀਤੀ।