ਆਕਲੈਂਡ (ਹਰਪ੍ਰੀਤ ਸਿੰਘ) - ਜੈੱਟ ਪਾਰਕ ਹੋਟਲ 'ਚੋਂ ਕੋਰੋਨਾਗ੍ਰਸਤ ਮਰੀਜ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾਗ੍ਰਸਤ ਇਹ ਮਰੀਜ ਅੱਜ 3.15 'ਤੇ ਹੋਟਲ 'ਚੋਂ ਫਰਾਰ ਹੋਇਆ ਸੀ ਤੇ 1 ਘੰਟੇ ਦੇ ਅੰਦਰ-ਅੰਦਰ ਉਸਨੂੰ ਮੈਂਗਰੀ ਦੇ ਕੋਹਿਂਡੂਰ ਐਵੇਨਿਊ ਤੋਂ ਗ੍ਰਿਫਤਾਰ ਕਰ ਲਿਆ ਗਿਆ। ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਕੱਲ ਨੂੰ ਜਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਗ੍ਰਿਫਤਾਰੀ ਮੌਕੇ ਪੁਲਿਸ ਵਾਲਿਆਂ ਨੇ ਪੀਪੀਈ ਕਿੱਟਾਂ ਦਾ ਪ੍ਰਯੋਗ ਵੀ ਕੀਤਾ ਸੀ।
ਐਮ ਆਈ ਕਿਊ ਦੇ ਜੋਇੰਟ ਹੈੱਡ ਬ੍ਰਿਗੈਡੀਅਰ ਰੋਜ਼ ਕਿੰਗ ਨੇ ਇਸ ਸਭ ਘਟਨਾਕ੍ਰਮ 'ਤੇ ਨਿਰਾਸ਼ਾ ਪ੍ਰਗਟਾਈ ਹੈ ਤੇ ਜਾਂਚ-ਪੜਤਾਲ ਦੇ ਹੁਕਮ ਦਿੱਤੇ ਹਨ ਕਿ ਇਹ ਸਭ ਕਿਵੇਂ ਵਾਪਰਿਆ।