ਆਕਲੈਂਡ (ਹਰਪ੍ਰੀਤ ਸਿੰਘ) - ਦ ਫੰਡਰੈਜ਼ਿੰਗ ਇੰਸਟੀਚਿਊਟ ਆਫ ਨਿਊਜੀਲੈਂਡ ਨੇ ਡੈਸਟੀਨੀ ਚਰਚ ਦੇ ਪਾਸਟਰ ਬ੍ਰਾਇਨ ਤਾਮਕੀ ਵਲੋਂ ਆਕਲੈਂਡ ਵਿੱਚ ਲੌਕਡਾਊਨ ਦੌਰਾਨ ਹਜਾਰਾਂ ਲੋਕਾਂ ਦੀ ਇੱਕਠੀ ਕੀਤੀ ਭੀੜ ਤੋਂ ਬਾਅਦ ਆਮ ਨਿਊਜੀਲੈਂਡ ਵਾਸੀਆਂ ਨੂੰ ਪਾਏ ਖਤਰੇ ਦੀ ਕਰੜੀ ਨਿੰਦਿਆ ਕੀਤੀ ਹੈ।
ਸੰਸਥਾ ਦੀ ਐਗਜੀਕਿਊਟਿਵ ਡਾਇਰੈਕਟਰ ਮਿਸ਼ਲ ਬੈਰੀਮੇਨ ਨੇ ਇਸ ਸਬੰਧੀ ਬੋਲਦਿਆਂ ਕਿਹਾ ਕਿ ਹਾਈਪ੍ਰੋਫਾਈਲ ਚੈਰਟੀਆਂ ਵਲੋਂ ਸਰਕਾਰ ਦੀ ਫੰਡਿੰਗ ਦਾ ਲਾਹਾ ਲੈਣ ਦੇ ਬਾਵਜੂਦ ਵੈਕਸੀਨੇਸ਼ਨ ਦਾ ਵਿਰੋਧ ਕਰਦਿਆਂ ਲੋਕਾਂ ਨੂੰ ਵੈਕਸੀਨੇਸ਼ਨ ਨਾ ਕਰਵਾਉਣ ਲਈ ਪ੍ਰੇਰਿਤ ਕਰਨਾ ਸਰਾਸਰ ਗਲਤ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਚੈਰਟੀਆਂ ਨੂੰ ਆਕਲੈਂਡ ਦੀਆਂ ਉਨ੍ਹਾਂ ਮਸਜਿਦਾਂ, ਗੁਰਦਵਾਰਿਆਂ ਤੇ ਚਰਚਾਂ ਦੀਆਂ ਜੱਥੇਬੰਦੀਆਂ ਤੋਂ ਨਸੀਹਤ ਲੈਣੀ ਚਾਹੀਦੀ ਹੈ, ਜੋ ਕੋਰੋਨਾ ਦੇ ਇਸ ਔਖੇ ਵੇਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤੇ ਉਨ੍ਹਾਂ ਦੇ ਵਲੰਟੀਅਰ ਵੀ ਆਪਣਿਆਂ ਤੋਂ ਇਲਾਵਾ ਦੂਜਿਆਂ ਭਾਈਚਾਰਿਆਂ ਦੇ ਲੋਕਾਂ ਦੀ ਮੱਦਦ ਲਈ ਅੱਗੇ ਆ ਰਹੇ ਹਨ।