ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ 24 ਕੋਰੋਨਾ ਦੇ ਨਵੇਂ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 6 ਕੇਸ ਵਾਇਕਾਟੋ ਵਿੱਚ ਅਤੇ 18 ਕੇਸ ਆਕਲੈਂਡ ਵਿੱਚ ਹਨ।
ਇਸ ਤੋਂ ਇਲਾਵਾ ਸਰਕਾਰ ਵਲੋਂ ਕੋਰੋਨਾ ਦਿਸ਼ਾ-ਨਿਰਦੇਸ਼ਾਂ ਸਬੰਧੀ ਆਕਲੈਂਡ ਵਾਸੀਆਂ ਨੂੰ ਰਾਹਤ ਦੇਣ ਲਈ 3 ਸਟੇਜਾਂ ਦਾ ਐਲਾਨ ਬੀਤੇ ਦਿਨੀਂ ਕੀਤੀ ਗਿਆ ਸੀ, ਜਿਸ ਦੀ ਪਹਿਲੀ ਸਟੇਜ ਅੱਜ ਰਾਤ 11.59 ਤੋਂ ਲਾਗੂ ਹੋ ਜਾਏਗੀ। ਇਸ ਤਹਿਤ 2 ਹਾਊਸਹੋਲਡ ਨੂੰ 10 ਲੋਕਾਂ ਦੇ ਇੱਕਠ ਨਾਲ ਮਿਲਣ-ਜੁਲਣ ਦੀ ਇਜਾਜਤ ਦਿੱਤੀ ਜਾਏਗੀ। ਇੱਕਠ ਆਊਟਡੋਰ ਹੋਏਗਾ ਤੇ ਇਸ ਮੌਕੇ ਮਾਸਕ ਪਾਉਣਾ ਤੇ ਫਿਜੀਕਲ ਡਿਸਟੈਂਸਿੰਗ ਰੱਖਣਾ ਲਾਜਮੀ ਹੋਏਗਾ।
ਆਰਲੀ ਚਾਈਲਡਹੁੱਡ ਐਜੁਕੇਸ਼ਨ ਕੱਲ ਬੁੱਧਵਾਰ ਤੋਂ ਸ਼ੁਰੂ ਹੋ ਜਾਏਗੀ ਤੇ ਆਕਲੈਂਡ ਵਿੱਚ ਘੁੰਮਣ-ਫਿਰਣ ਦੀ ਇਜਾਜਤ ਵੀ ਦਿੱਤੀ ਜਾਏਗੀ।
ਸਰਕਾਰ ਨੇ ਐਮ ਆਈ ਕਿਊ ਦੇ 3700 ਕਮਰਿਆਂ ਦੀ ਬੁਕਿੰਗ ਵੀ ਅੱਜ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜੋ ਅਕਤੂਬਰ ਤੋਂ ਜਨਵਰੀ ਲਈ ਉਪਲਬਧ ਹੋਣਗੇ