ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਤੀਜੀ ਸਭ ਤੋਂ ਵੱਡੀ ਇੰਟਰਨੈੱਟ ਕੰਪਨੀ ਵੋਕਸ ਨੇ 2ਡਿਗਰੀ ਨਾਲ ਰੱਲਣ ਦੀ ਖਬਰ ਬਾਰੇ ਪੁਸ਼ਟੀ ਕਰ ਦਿੱਤੀ ਹੈ। ਇਸ ਖਬਰ ਦੀ ਪੁਸ਼ਟੀ ਟ੍ਰਾਇਲੋਜੀ ਇੰਟਰਨੈਸ਼ਨਲ ਵਲੋਂ ਕੀਤੀ ਗਈ ਹੈ।
ਦੱਸਦੀਏ ਕਿ ਨਿਊਜੀਲੈਂਡ ਵਿੱਚ ਓਰਕੋਨ ਇੰਟਰਨੈੱਟ ਪ੍ਰੋਵਾਈਡਰ ਦੇ ਮਾਲਕੀ ਰੱਖਣ ਵਾਲੀ ਵੋਕਸ ਕੰਪਨੀ ਹੈ ਤੇ 2016 ਤੋਂ ਹੀ ਦੋਨਾਂ ਕੰਪਨੀਆਂ ਦੇ ਸੁਮੇਲ ਦੀਆਂ ਅਫਵਾਹਾਂ ਸਾਹਮਣੇ ਆ ਰਹੀਆਂ ਸਨ।
ਦੋਨਾਂ ਕੰਪਨੀਆਂ ਦੇ ਰੱਲਣ ਨਾਲ ਵੋਡਾਫੋਨ ਤੇ ਸਪਾਰਕ ਨੂੰ ਕਾਫੀ ਵੱਡੀ ਪ੍ਰਤੀਯੋਗਿਤਾ ਮਿਲੇਗੀ।