ਆਕਲੈਂਡ (ਹਰਪ੍ਰੀਤ ਸਿੰਘ) - ਦਸੰਬਰ 18 ਤੋਂ ਅੰਤਰ-ਰਾਸ਼ਟਰੀ ਰੂਟ 'ਤੇ ਉਡਾਣਾ ਦੁਬਾਰਾ ਸ਼ੁਰੂ ਕਰਨ ਦੀ ਗੱਲ ਕਹਿ ਕੇ ਕਵਾਂਟਸ ਏਅਰਲਾਈਨ ਨੇ ਲਗਭਗ 1 ਮਹੀਨਾ ਪਹਿਲਾਂ 14 ਨਵੰਬਰ ਤੋਂ ਹੀ ਅੰਤਰ-ਰਾਸ਼ਟਰੀ ਰੂਟ ਸ਼ੁਰੂ ਕਰਨ ਦਾ ਫੈਸਲਾ ਲਿਆ ਹੈਤੇ ਇਸ ਬਦਲਾਅ ਦਾ ਕਾਰਨ ਆਸਟ੍ਰੇਲੀਆਈ ਬਾਰਡਰ ਖੁੱਲਣ ਦੀ ਆਈ ਖਬਰ ਨੂੰ ਮੰਨਿਆ ਜਾ ਰਿਹਾ ਹੈ।
ਇਨ੍ਹਾਂ ਹੀ ਨਹੀਂ ਉਡਾਣਾ ਦੇ ਇੱਕ ਪਾਸੇ ਦੇ ਖਰਚੇ ਜੋ ਸਿਡਨੀ - ਲਾਸ ਐਂਜਲਸ ਲਈ ਦਸੰਬਰ 18 ਤੋਂ $3688 ਸਨ, ਹੁਣ ਘਟਾ ਕੇ 14 ਨਵੰਬਰ ਨੂੰ ਇਹ ਕਿਰਾਏ $2900 ਕਰ ਦਿੱਤੇ ਗਏ ਹਨ, ਸਿਡਨੀ - ਲੰਡਨ ਲਈ ਜੋ ਕਿਰਾਇਆ ਦਸੰਬਰ 18 ਲਈ $3175 ਸੀ, ਉਹ ਨਵੰਬਰ 14 ਲਈ $1108 ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਯਾਤਰੀਆਂ ਲਈ ਹੋਰ ਵੀ ਵਿਕਲਪ ਮੌਜੂਦ ਹਨ, ਕਿਉਂਕਿ ਹੋਰ ਕਈ ਏਅਰਲਾਈਨਜ਼ ਵੀ ਘੱਟ ਕਿਰਾਏ ਦੀਆਂ ਆਫਰਾਂ ਦੇ ਰਹੀਆਂ ਹਨ।