ਆਕਲੈਂਡ (ਹਰਪ੍ਰੀਤ ਸਿੰਘ) - ਸਰਕਾਰ ਵਲੋਂ ਜਾਰੀ ਵਨ-ਆਫ ਰੈਜੀਡੈਂਸੀ ਵੀਜਾ ਸ਼੍ਰੇਣੀ ਤਹਿਤ 165,000 ਪ੍ਰਵਾਸੀ ਨਿਊਜੀਲੈਂਡ ਪੱਕੇ ਕੀਤੇ ਜਾਣੇ ਹਨ, ਪਰ ਜੇ ਕੋਈ ਵਿਜੈ ਬੈਂਸ ਵਰਗਾ ਸਰਕਾਰ ਦੀ ਇਸ ਸੌਗਾਤ ਨੂੰ ਨਿਊਜੀਲੈਂਡ ਵਿੱਚ 11 ਸਾਲ ਵੀ ਰਹਿ ਕੇ ਨਾ ਹਾਸਿਲ ਕਰ ਸਕੇ ਤਾਂ ਉਹ ਤਾਂ ਆਪਣੀ ਕਿਸਮਤ ਨੂੰ ਹੀ ਕੌਸੇਗਾ।
ਸਰਕਾਰ ਦੇ ਵਨ-ਆਫ ਰੈਜੀਡੈਂਸ ਵੀਜਾ ਸ਼੍ਰੇਣੀ ਐਲਾਨੇ ਜਾਣ ਤੋਂ ਸਿਰਫ 4 ਦਿਨ ਪਹਿਲਾਂ ਵਿਜੈ ਦਾ ਵਰਕ ਵੀਜਾ ਖਤਮ ਹੋ ਗਿਆ ਤੇ ਇਸ ਵੇਲੇ ਉਹ ਭਾਰਤ ਵਿੱਚ ਹੈ। ਜਿਸ ਕਾਰਨ ਉਹ ਇਸ ਸ਼੍ਰੇਣੀ ਤਹਿਤ ਅਪਲਾਈ ਨਹੀਂ ਕਰ ਸਕਦਾ, ਦੂਜੇ ਪਾਸੇ ਉਸਦੀ ਘਰਵਾਲੀ ਜੋ ਹੈਲਥਕੇਅਰ ਦੇ ਕੋਰਸ ਦੀ ਪੜ੍ਹਾਈ ਕਰ ਰਹੀ ਹੈ ਤੇ ਵਿਦਿਆਰਥੀ ਵੀਜਾ 'ਤੇ ਹੋਣ ਕਾਰਨ ਇਸ ਵੇਲੇ ਉਹ ਵੀ ਅਪਲਾਈ ਨਹੀਂ ਕਰ ਸਕਦੀ।
2 ਬੱਚਿਆਂ ਦਾ ਪਿਓ ਵਿਜੈ ਤਾਂ ਆਪਣੀ ਕਿਸਮਤ ਨੂੰ ਕੌਸ ਰਿਹਾ ਹੈ ਕਿ ਨਾ ਕੋਈ ਮੈਡੀਕਲ ਹਿਸਟਰੀ, ਨਾ ਕੋਈ ਪੁਲਿਸ ਹਿਸਟਰੀ ਤੇ ਫਿਰ ਵੀ ਉਸ ਨੂੰ ਇਹ ਮੌਕਾ ਨਹੀਂ ਮਿਲਿਆ ਤੇ 3 ਸਾਲਾਂ ਤੋਂ ਨਿਊਜੀਲੈਂਡ ਰਹਿੰਦੇ ਪੱਕੇ ਹੋਣ ਦਾ ਮੌਕਾ ਹਾਸਿਲ ਕਰ ਰਹੇ ਹਨ।