Tuesday, 26 October 2021
10 October 2021 New Zealand

ਵੱਧ ਗਈ ਕੇਸਾਂ ਦੀ ਗਿਣਤੀ, ਅੱਜ ਨਿਊਜੀਲੈਂਡ ਵਿੱਚ 60 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ

ਵੱਧ ਗਈ ਕੇਸਾਂ ਦੀ ਗਿਣਤੀ, ਅੱਜ ਨਿਊਜੀਲੈਂਡ ਵਿੱਚ 60 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੁੱਲ 60 ਕੋਰੋਨਾ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਨੇ ਕੀਤੀ ਹੈ, ਇਨ੍ਹਾਂ ਵਿੱਚੋਂ 56 ਕੇਸ ਆਕਲੈਂਡ ਵਿੱਚ, 3 ਵਾਇਕਾਟੋ ਵਿੱਚ ਤੇ 1 ਬੇਅ ਆਫ ਪਲੈਂਟੀ ਵਿੱਚ ਹੈ। ਵਾਇਕਾਟੋ ਵਿੱਚ ਸਾਹਮਣੇ ਆਏ ਕੇਸ ਹੈਮਿਲਟਨ ਈਸਟ ਨਾਲ ਸਬੰਧਤ ਹਨ।
ਸਿਹਤ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੋ ਮਹਿਲਾ ਬੀਤੇ ਦਿਨੀਂ ਕੋਰੋਨਾ ਪਾਜਟਿਵ ਨਿਕਲੀ ਸੀ, ਉਸਦੇ ਨਾਲ ਸਫਰ ਕਰ ਰਹੀ ਇੱਕ ਹੋਰ ਮਹਿਲਾ ਨਾਲ ਰਾਬਤਾ ਕਾਇਮ ਹੋ ਗਿਆ ਹੈ, ਪਰ ਉਸਦੀ ਲੋਕੇਸ਼ਨ ਦਾ ਪਤਾ ਲਾਉਣਾ ਬਾਕੀ ਹੈ। ਇਸੇ ਕੇਸ ਕਾਰਨ ਨੋਰਥਲੈਂਡ ਵਿੱਚ ਸ਼ੁੱਕਰਵਾਰ ਰਾਤ ਤੋਂ ਲੌਕਡਾਊਨ ਲਾ ਦਿੱਤਾ ਗਿਆ ਸੀ।
ਆਕਲੈਂਡ ਦੇ 37 ਕੇਸ ਤਾਂ ਮੌਜੂਦਾ ਕੇਸਾਂ ਨਾਲ ਸਬੰਧਤ ਹਨ, ਜਿਨ੍ਹਾਂ ਚੋਂ 22 ਕੇਸ ਹਾਊਸਹੋਲਡ ਕਾਂਟੇਕਟ ਹਨ ਤੇ 17 ਦੀ ਛਾਣਬੀਣ ਅਜੇ ਜਾਰੀ ਹੈ।

ADVERTISEMENT
NZ Punjabi News Matrimonials