Tuesday, 26 October 2021
11 October 2021 New Zealand

ਜਾਣੋ, ਭਾਰਤ ਤੋਂ ਨਿਊਜੀਲੈਂਡ ਪੁੱਜਣ ਵਾਲੇ ਯਾਤਰੀਆਂ ਲਈ ਕਿਸ-ਕਿਸ ਵੈਕਸੀਨੇਸ਼ਨ ਨੂੰ ਨਿਊਜੀਲੈਂਡ ਸਰਕਾਰ ਦੀ ਮਾਨਤਾ ਹੈ ਹਾਸਿਲ

ਜਾਣੋ, ਭਾਰਤ ਤੋਂ ਨਿਊਜੀਲੈਂਡ ਪੁੱਜਣ ਵਾਲੇ ਯਾਤਰੀਆਂ ਲਈ ਕਿਸ-ਕਿਸ ਵੈਕਸੀਨੇਸ਼ਨ ਨੂੰ ਨਿਊਜੀਲੈਂਡ ਸਰਕਾਰ ਦੀ ਮਾਨਤਾ ਹੈ ਹਾਸਿਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 1 ਨਵੰਬਰ ਤੋਂ ਗੈਰ ਨਿਊਜੀਲੈਂਡ ਸਿਟੀਜਨ ਦੀ ਸ਼੍ਰੇਣੀ ਨਾਲ ਸਬੰਧਤ ਨਿਊਜੀਲੈਂਡ ਰੈਜੀਡੈਂਟ, ਵਰਕ ਵੀਜਾ ਧਾਰਕ, ਅਗਜੰਪਸ਼ਨ ਹਾਸਿਲ ਵੀਜੀਟਰ ਵੀਜਾ ਧਾਰਕ ਦਾ ਨਿਊਜੀਲੈਂਡ ਪੁੱਜਣ ਉਪਰੰਤ ਇੱਥੋਂ ਦੀ ਐਂਟਰੀ ਹਾਸਿਲ ਕਰਨ ਲਈ ਪੂਰੀ ਤਰ੍ਹਾਂ ਵੈਕਸੀਨੇਸ਼ਨ ਲਗਵਾਏ ਜਾਣ ਦਾ ਨਿਯਮ ਬਹੁਤ ਜਰੂਰੀ ਹੈ।

ਨਿਊਜੀਲੈਂਡ ਸਰਕਾਰ ਦਾ ਮੰਨਣਾ ਹੈ ਕਿ ਕੋਰੋਨਾ ਖਿਲਾਫ ਜੰਗ ਜਿੱਤਣ ਲਈ ਵੈਕਸੀਨੇਸ਼ਨ ਹੀ ਸਭ ਤੋਂ ਪ੍ਰਭਾਵੀ ਤਰੀਕਾ ਹੈ ਤੇ ਬਾਰਡਰ ਤੋਂ ਕੋਰੋਨਾ ਵਾਇਰਸ ਨਿਊਜੀਲੈਂਡ ਨਾ ਪੁੱਜੇ, ਇਸ ਲਈ ਸਰਕਾਰ ਨੇ ਯਾਤਰੀਆਂ ਦਾ ਪੂਰੀ ਤਰ੍ਹਾਂ ਵੈਕਸੀਨੇਸ਼ਨ ਲਗਵਾਏ ਜਾਣ ਦਾ ਨਿਯਮ ਲਾਜਮੀ ਕੀਤਾ ਹੈ ਤੇ ਨਿਊਜੀਲੈਂਡ ਦਾ ਬਾਕੀ ਦੀ ਦੁਨੀਆਂ ਨਾਲ ਜੋੜੇ ਜਾਣ ਲਈ ਇਹ ਇੱਕ ਅਹਿਮ ਕੜੀ ਹੈ।
ਕੋਵਿਡ 19 ਟੈਕਨੀਕਲ ਅਡਵਾਈਜਰੀ ਗਰੁੱਪ ਵਲੋਂ ਹੁਣ ਤੱਕ ਦੁਨੀਆਂ ਭਰ ਵਿੱਚ 22 ਵੈਕਸੀਨ ਨੂੰ ਮਾਨਤਾ ਦਿੱਤੀ ਗਈ ਹੈ, ਜਿਨ੍ਹਾਂ ਦੀ ਪੂਰੀ ਸੂਚੀ ਇਸ ਲੰਿਕ 'ਤੇ ਉਪਲਬਧ ਹੈ ਤੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਜਾਨਣਾ ਜਰੂਰੀ ਹੈ ਕਿ ਭਾਰਤ ਸਰਕਾਰ ਦੀ ਕੋਵੈਕਸੀਨ ਤੇ ਕੋਵੀਸ਼ਿਲਡ ਵੀ ਇਸ ਸੂਚੀ ਵਿੱਚ ਸ਼ਾਮਿਲ ਹਨ। ਜਿੰਨ੍ਹਾਂ ਯਾਤਰੀਆਂ ਨੇ ਇਹ ਵੈਕਸੀਨੇਸ਼ਨ ਲਗਵਾਈ ਹੈ, ਉਹ ਨਿਊਜੀਲੈਂਡ ਦੀ ਐਂਟਰੀ ਹਾਸਿਲ ਕਰਨ ਲਈ ਯੋਗ ਹਨ।
ਇਹ ਨਿਯਮ ਬੱਚਿਆਂ ਲਈ ਤੇ ਜੋ ਮੈਡੀਕਲ ਕਾਰਨਾਂ ਕਰਕੇ ਵੈਕਸੀਨੇਸ਼ਨ ਨਹੀਂ ਲਗਵਾ ਸਕਦੇ ਉਨ੍ਹਾਂ ਲਈ ਲਾਗੂ ਨਹੀਂ ਹੋਏਗਾ ਤੇ ਬਾਕੀਆਂ ਲਈ ਇਹ ਨਿਯਮ ਨਾ ਮੰਨੇ ਜਾਣ 'ਤੇ ਇਨਫਰੀਂਜਮੈਂਟ ਨੋਟਿਸ ਜਾਰੀ ਕੀਤੇ ਜਾਣ ਦੇ ਨਾਲ-ਨਾਲ $4000 ਦਾ ਜੁਰਮਾਨਾ ਲਾਏ ਜਾਣ ਦੀ ਤਜਵੀਜ ਰੱਖੇ ਜਾਣ 'ਤੇ ਵੀ ਵਿਚਾਰ ਹੋ ਰਿਹਾ ਹੈ।

ADVERTISEMENT
NZ Punjabi News Matrimonials