Tuesday, 26 October 2021
11 October 2021 New Zealand

ਅੱਜ ਕੋਰੋਨਾ ਦੇ 35 ਨਵੇਂ ਕੇਸਾਂ ਦੀ ਪੁਸ਼ਟੀ

ਆਕਲੈਂਡ ਹਸਪਤਾਲ ਤੇ ਨਾਰਥਸ਼ੋਰ ਹਸਪਤਾਲ ਦੇ ਸਟਾਫ ਨੂੰ ਹੋਇਆ ਕੋਰੋਨਾ
ਅੱਜ ਕੋਰੋਨਾ ਦੇ 35 ਨਵੇਂ ਕੇਸਾਂ ਦੀ ਪੁਸ਼ਟੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦੇ 35 ਨਵੇਂ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਬੀਤੇ ਦਿਨ ਦੇ 60 ਕੇਸਾਂ ਦੇ ਮੁਕਾਬਲੇ ਇਹ ਕੇਸ ਕਾਫੀ ਘੱਟ ਹਨ। ਇਸ ਵੇਲੇ ਆਕਲੈਂਡ, ਨਾਰਥਲੈਂਡ ਤੇ ਵਾਇਕਾਟੋ ਦੇ ਹਿੱਸਿਆਂ ਵਿੱਚ ਲੱਗੇ ਲੌਕਡਾਊਨ ਲੈਵਲ 3 ਲਈ ਅਗਲਾ ਕਦਮ ਕੀ ਹੋਏਗਾ, ਇਸ 'ਤੇ ਸਰਕਾਰ ਵਲੋਂ ਵਿਚਾਰਾਂ ਹੋ ਰਹੀਆਂ ਹਨ।

ਆਕਲੈਂਡ ਹਸਪਤਾਲ ਤੇ ਨਾਰਥਸ਼ੋਰ ਹਸਪਤਾਲ ਦੇ 3 ਸਟਾਫ ਮੈਂਬਰਾਂ ਨੂੰ ਵੀ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ 2 ਨੂੰ ਟੈਸਟਿੰਗ ਸੈਂਟਰ 'ਤੇ ਕੀਤੇ ਟੈਸਟ ਤੋਂ ਕੋਰੋਨਾ ਦੀ ਪੁਸ਼ਟੀ ਹੋਈ, ਜਦਕਿ ਇੱਕ ਨੂੰ ਰੂਟੀਨ ਟੈਸਟਿੰਗ ਦੌਰਾਨ ਕੋਰੋਨਾ ਦੀ ਪੁਸ਼ਟੀ ਹੋਈ ਹੈ।
ਇਨ੍ਹਾਂ ਸਿਹਤ ਕਰਮਚਾਰੀਆਂ ਵਿੱਚੋਂ ਇੱਕ ਪੂਰੀ ਵੈਕਸੀਨ ਲਗਵਾ ਚੁੱਕਾ ਸੀ।

ADVERTISEMENT
NZ Punjabi News Matrimonials