Tuesday, 26 October 2021
11 October 2021 New Zealand

ਆਕਲੈਂਡ ਤੇ ਨਾਰਥਲੈਂਡ ਵਿੱਚ ਵੀਰਵਾਰ ਤੱਕ ਵਧਾਇਆ ਗਿਆ ਲੌਕਡਾਊਨ ਲੈਵਲ 3

ਆਕਲੈਂਡ ਤੇ ਨਾਰਥਲੈਂਡ ਵਿੱਚ ਵੀਰਵਾਰ ਤੱਕ ਵਧਾਇਆ ਗਿਆ ਲੌਕਡਾਊਨ ਲੈਵਲ 3 - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਆਕਲੈਂਡ ਤੇ ਨਾਰਥਲੈਂਡ ਦਾ ਲੌਕਡਾਊਨ ਲੈਵਲ 3 ਵੀਰਵਾਰ ਰਾਤ 11.59 ਤੱਕ ਵਧਾਉਣ ਦਾ ਫੈਸਲਾ ਲਿਆ ਹੈ ਤੇ ਇਸ 'ਤੇ ਦੁਬਾਰਾ ਸਮੀਖਿਆ ਕਰਨ ਲਈ ਬੁੱਧਵਾਰ ਨੂੰ ਕੈਬਿਨੇਟ ਦੀ ਮੀਟਿੰਗ ਬੁਲਾਈ ਜਾਏਗੀ।
ਦੱਸਦੀਏ ਕਿ ਨਾਰਥਲੈਂਡ ਵਿੱਚ ਸ਼ੁੱਕਰਵਾਰ ਤੋਂ ਲੈਵਲ 3 ਲਾਗੂ ਕੀਤਾ ਗਿਆ ਸੀ, ਅਜਿਹਾ ਇਸ ਲਈ ਕਿਉਂਕਿ ਆਕਲੈਂਡ ਤੋਂ ਇੱਕ ਕੋਰੋਨਾਗ੍ਰਸਤ ਮਹਿਲਾ ਹਫਤੇ ਦੀ ਸ਼ੁਰੂਆਤ ਵਿੱਚ ਨਾਰਥਲੈਂਡ ਦੇ ਕਈ ਇਲਾਕਿਆਂ ਵਿੱਚ ਘੁੰਮਣ ਗਈ ਸੀ।
ਸਕੂਲ 18 ਅਕਤੂਬਰ ਨੂੰ ਨਹੀਂ ਖੋਲੇ ਜਾਣਗੇ।
ਸਰਕਾਰ ਨੇ ਸਿਹਤ ਤੇ ਵਿੱਦਿਆ ਖੇਤਰ ਨਾਲ ਸਬੰਧਤ ਕਰਮਚਾਰੀਆਂ ਦਾ ਵੈਕਸੀਨੇਸ਼ਨ ਲਾਜਮੀ ਕਰ ਦਿੱਤਾ ਹੈ ਤੇ ਨਿਊਜੀਲੈਂਡ ਮੈਡੀਕਲ ਅਸੋਸੀਏਸ਼ਨ ਨੇ ਇਸ ਫੈਸਲੇ 'ਤੇ ਸੰਤੁਸ਼ਟੀ ਪ੍ਰਗਟਾਈ ਹੈ।

ADVERTISEMENT
NZ Punjabi News Matrimonials