Tuesday, 26 October 2021
11 October 2021 New Zealand

ਟਰਮ 4 ਲਈ ਵੀ ਸਰਕਾਰ ਨੇ ਸਕੂਲ ਨਾ ਖੋਲਣ ਦਾ ਲਿਆ ਫੈਸਲਾ

ਟਰਮ 4 ਲਈ ਵੀ ਸਰਕਾਰ ਨੇ ਸਕੂਲ ਨਾ ਖੋਲਣ ਦਾ ਲਿਆ ਫੈਸਲਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਐਲਾਨ ਕਰ ਦਿੱਤਾ ਹੈ ਕਿ ਆਕਲੈਂਡ ਵਿੱਚ ਆਉਂਦੇ ਸੋਮਵਾਰ ਨੂੰ ਸਕੂਲ ਚੌਥੀ ਟਰਮ ਲਈ ਨਹੀਂ ਖੋਲੇ ਜਾਣਗੇ, ਇਹ ਫੈਸਲਾ ਇਸ ਲਈ ਲਿਆ ਗਿਆ ਹੈ, ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਡੈਲਟਾ ਦੇ ਲਗਾਤਾਰ ਸਾਹਮਣੇ ਆ ਰਹੇ ਕੇਸਾਂ ਕਾਰਨ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਦਾਅ 'ਤੇ ਲਾਇਆ ਜਾਏ।
ਦਰਅਸਲ ਛੁੱਟੀਆਂ ਤੋਂ ਬਾਅਦ 18 ਅਕਤੂਬਰ ਨੂੰ ਸਕੂਲ ਚੌਥੀ ਟਰਮ ਲਈ ਖੋਲੇ ਜਾਣੇ ਸਨ।
ਇਹ ਫੈਸਲਾ ਡਾਇਰੈਕਟਰ ਜਨਰਲ ਆਫ ਹੈਲਥ ਐਸ਼ਲੀ ਬਲੂਮਫਿਲਡ ਤੇ ਐਜੁਕੇਸ਼ਨ ਮਨਿਸਟਰ ਕ੍ਰਿਸ ਹਿਪਕਿਨਸ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ।
ਸਰਕਾਰ ਨੇ ਇਸ ਦੇ ਨਾਲ ਹੀ ਇੱਕ ਹੋਰ ਅਹਿਮ ਐਲਾਨ ਕੀਤਾ ਹੈ, ਜਿਸ ਤਹਿਤ ਸਕੂਲ ਦੇ ਵਿੱਚ ਅਧਿਆਪਕਾਂ ਦਾ ਤੇ ਬਾਕੀ ਦੇ ਸਾਰੇ ਸਟਾਫ ਦਾ ਟੀਕਾਕਰਨ ਲਾਜਮੀ ਕਰ ਦਿੱਤਾ ਗਿਆ ਹੈ। ਸਿਹਤ ਕਰਮਚਾਰੀਆਂ ਲਈ ਵੀ ਇਹ ਫੈਸਲਾ ਲਾਗੂ ਹੋਏਗਾ।

ADVERTISEMENT
NZ Punjabi News Matrimonials