Tuesday, 26 October 2021
11 October 2021 New Zealand

ਨਿਊਜੀਲੈਂਡ ਸਰਕਾਰ ਦਾ ‘ਸੈਲਫ ਆਈਸੋਲੇਸ਼ਨ ਪਾਇਲਟ’ ਪ੍ਰੋਜੈਕਟ ਕਰੇਗਾ ਨਿਊਜੀਲੈਂਡ ਵਾਪਸੀ ਕਰਨ ਵਾਲਿਆਂ ਦਾ ਰਾਹ ਸੁਖਾਲਾ

ਇਸ ਹਫਤੇ ਅਹਿਮ ਜਾਣਕਾਰੀ ਹੋਏਗੀ ਜਾਰੀ
ਨਿਊਜੀਲੈਂਡ ਸਰਕਾਰ ਦਾ ‘ਸੈਲਫ ਆਈਸੋਲੇਸ਼ਨ ਪਾਇਲਟ’ ਪ੍ਰੋਜੈਕਟ ਕਰੇਗਾ ਨਿਊਜੀਲੈਂਡ ਵਾਪਸੀ ਕਰਨ ਵਾਲਿਆਂ ਦਾ ਰਾਹ ਸੁਖਾਲਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਪਸੀ ਕਰਨ ਵਾਲਿਆਂ ਲਈ ਐਮ ਆਈ ਕਿਊ ਦੇ ਕਮਰਿਆਂ ਦੀ ਬੁਕਿੰਗ ਬਹੁਤ ਹੀ ਅਹਿਮ ਹੈ, ਕਿਉਂਕਿ ਸਰਕਾਰ ਜਦੋਂ ਵੀ ਨਵੇਂ ਕਮਰਿਆਂ ਦੀ ਬੁਕਿੰਗ ਸ਼ੁਰੂ ਕਰਦੀ ਹੈ ਤਾਂ 3500 ਤੋਂ 3700 ਗਿਣਤੀ ਵਿਚਾਲੇ ਇਨ੍ਹਾਂ ਕਮਰਿਆਂ ਦੀ ਬੁਕਿੰਗ ਲਈ ਵੈਟਿੰਗ ਲਿਸਟ ਵਿੱਚ 25,000 ਤੋਂ 30,000 ਲੋਕ ਲੱਗੇ ਹੁੰਦੇ ਹਨ।
ਪਰ ਹੁਣ ਇੱਕ ਚੰਗੀ ਖਬਰ ਸਾਹਮਣੇ ਆ ਰਹੀ ਹੈ ਕਿ ਨਿਊਜੀਲੈਂਡ ਸਰਕਾਰ ਨੇ ਕੁਝ ਦਿਨ ਪਹਿਲਾਂ ਜੋ ਸੈਲਫ ਆੲਸਿੋਲੇਸ਼ਨ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਗੱਲ ਕਹੀ ਸੀ, ਉਸ 'ਤੇ ਅਹਿਮ ਜਾਣਕਾਰੀ ਇਸ ਹਫਤੇ ਦੇ ਅੰਤ ਤੱਕ ਜਾਰੀ ਕੀਤੀ ਜਾਏਗੀ। ਇਸ ਖੁਲਾਸਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਕੀਤਾ ਗਿਆ ਹੈ।
ਇਸ ਪਾਇਲਟ ਪ੍ਰੋਜੈਕਟ ਦੀ ਕਾਮਯਾਬੀ ਨਾਲ ਐਮ ਆਈ ਕਿਊ ਦੇ ਕਮਰਿਆਂ ਦੀ ਬੁਕਿੰਗ ਦਾ ਰੌਲਾ ਮੁੱਕ ਜਾਏ ਤੇ ਨਿਊਜੀਲੈਂਡ ਵਾਪਸੀ ਕਰਨ ਵਾਲਾ ਵਿਅਕਤੀ ਆਪਣੇ ਘਰ ਵਿੱਚ ਹੀ ਆਈਸੋਲੇਸ਼ਨ ਕਰ ਸਕੇਗਾ ਤੇ ਇਹ ਵੀ ਦੱਸਦੀਏ ਕਿ ਕਿਤੇ ਨਾ ਕਿਤੇ ਇਸ ਖਬਰ ਨੇ ਸਰਕਾਰ ਦੇ 2022 ਵਿੱਚ ਬਾਰਡਰ ਖੋਲੇ ਜਾਣ ਦੇ ਐਲਾਨ ਨੂੰ ਪਕਿੱਆਂ ਕੀਤਾ ਹੈ। ਸ਼ਾਇਦ ਹੁਣ ਸਰਕਾਰ ਵੀ ਚਾਹੁੰਦੀ ਹੈ ਕਿ ਨਿਊਜੀਲੈਂਡ ਦੇ ਬਾਰਡਰ ਜਲਦ ਤੋਂ ਜਲਦ ਸੁਰੱਖਿਅਤ ਢੰਗ ਨਾਲ ਖੋਲ ਦਿੱਤੇ ਜਾਣ।

ADVERTISEMENT
NZ Punjabi News Matrimonials