Tuesday, 26 October 2021
11 October 2021 New Zealand

ਜਲਦ ਹੀ ਵਿਕਣ ਜਾ ਰਹੇ 'Z Energy' ਦੇ ਪੈਟਰੋਲ ਪੰਪ, ਗ੍ਰਾਹਕਾਂ ਨੂੰ ਮਿਲੇਗਾ ਸਸਤਾ ਤੇਲ

ਜਲਦ ਹੀ ਵਿਕਣ ਜਾ ਰਹੇ 'Z Energy' ਦੇ ਪੈਟਰੋਲ ਪੰਪ, ਗ੍ਰਾਹਕਾਂ ਨੂੰ ਮਿਲੇਗਾ ਸਸਤਾ ਤੇਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) ਨਿਊਜੀਲੈਂਡ ਵਿੱਚ Z Energy ਦੇ ਪੈਟਰੋਲ ਪੰਪਾਂ ਦੇ ਸ਼ੇਅਰਾਂ ਵਿੱਚ ਜਲਦ ਹੀ ਉਛਾਲ ਦੇਖਣ ਨੂੰ ਮਿਲ ਸਕਦਾ ਹੈ। ਦਰਅਸਲ ਕੰਪਨੀ ਨੇ ਨਿਊਜੀਲੈਂਡ ਦੇ ਆਪਣੇ ਸਾਰੇ ਪੈਟਰੋਲ ਪੰਪ ਆਸਟ੍ਰੇਲੀਆ ਦੀ ਕੰਪਨੀ ਐਮਪੋਲ ਨੂੰ ਵੇਚਣ ਦਾ ਫੈਸਲਾ ਲਿਆ ਹੈ।

ਐਮਪੋਲ, ਉਹ ਕੰਪਨੀ ਹੈ ਜੋ ਕਿ ਗਲ ਪੈਟਰੋਲ ਪੰਪਾਂ ਦੀ ਮਲਕੀਅਤ ਰੱਖਦੀ ਹੈ ਤੇ ਇਸਦੇ ਨਤੀਜੇ ਵਜੋਂ ਆਸ ਹੈ ਕਿ ਤੇਲ ਦੇ ਭਾਅ ਨਿਊਜੀਲੈਂਡ ਭਰ ਵਿੱਚ ਸਸਤੇ ਹੋਣਗੇ। Z Energy ਨਿਊਜੀਲੈਂਡ ਦੀ ਸਭ ਤੋਂ ਵੱਡੀ ਰਿਟੈਲ ਫਿਊਲ ਕੰਪਨੀ ਹੈ, ਜਿਸ ਦੇ 330 ਦੇ ਲਗਭਗ ਪੈਟਰੋਲ ਪੰਪ ਪੂਰੇ ਦੇਸ਼ ਭਰ ਵਿੱਚ ਹਨ।

ਐਮਪੋਲ Z Energy ਨੂੰ $2 ਬਿਲੀਅਨ ਵਿੱਚ ਖ੍ਰੀਦਣ ਜਾ ਰਹੀ ਹੈ। ਸ਼ੇਅਰ ਹੋਲਡਰਾਂ ਦੀ ਰਜਾਮੰਦਗੀ ਤੋਂ ਬਾਅਦ ਕੰਪਨੀ ਨੇ ਸਿਰਫ ਕਾਮਰਸ ਕਮਿਸ਼ਨ ਦੀ ਮਨਜੂਰੀ ਲੈਣੀ ਹੈ।

ADVERTISEMENT
NZ Punjabi News Matrimonials