Tuesday, 26 October 2021
11 October 2021 New Zealand

ਕ੍ਰਾਈਸਚਰਚ ਵਿੱਚ ਵੀ ਹੁਣ ਨਹੀਂ ਮਿਲਣੇ ਵਾਜਿਬ ਮੁੱਲਾਂ ‘ਤੇ ਘਰ

ਕ੍ਰਾਈਸਚਰਚ ਵਿੱਚ ਵੀ ਹੁਣ ਨਹੀਂ ਮਿਲਣੇ ਵਾਜਿਬ ਮੁੱਲਾਂ ‘ਤੇ ਘਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਜੋ ਕਿ ਇੱਕ ਵੱਡਾ ਸ਼ਹਿਰ ਹੋਣ ਦੇ ਨਾਲ-ਨਾਲ ਇਸ ਗੱਲ ਲਈ ਵੀ ਮਸ਼ਹੂਰ ਸੀ ਕਿ ਇੱਥੇ ਵਾਜਿਬ ਮੁੱਲਾਂ 'ਤੇ ਘਰ ਮਿਲਦੇ ਹਨ, ਪਰ ਹੁਣ ਅਜਿਹਾ ਨਹੀਂ ਰਿਹਾ, ਕਿਉਂਕਿ ਲਗਾਤਾਰ ਘਰਾਂ ਦੇ ਮੁੱਲਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਤਾਜੇ 'ਹਾਊਸ ਪ੍ਰਾਈਸ' ਡਾਟਾ ਅਨੁਸਾਰ ਕੁਈਨਜਟਾਊਨ ਤੇ ਦ ਗਾਰਡਨ ਸਿਟੀ ਵਿੱਚ ਘਰਾਂ ਦੇ ਮੁੱਲਾ ਵਿੱਚ ਸਭ ਤੋਂ ਵੱਧ ਮੁੱਲਾਂ ਵਿੱਚ ਵਾਧਾ ਦਰਜ ਹੋਇਆ ਹੈ। ਲੌਕਡਾਊਨ ਤੋਂ ਪਹਿਲਾਂ ਐਂਟਰੀ ਲੈਵਲ ਦਾ ਘਰ $600,000 ਦਾ ਬਣਦਾ ਸੀ, ਜਦਕਿ ਹੁਣ 2 ਬੈੱਡਰੂਮ ਵਾਲਾ ਘਰ $1.4 ਮਿਲੀਅਨ ਵਿੱਚ ਵਿਕ ਰਿਹਾ ਹੈ।

ਹਰਕੋਰਟ ਸਮਰ ਦਾ ਕਹਿਣਾ ਹੈ ਕਿ ਕ੍ਰਾਈਸਚਰਚ ਅਫੋਰਡੇਬਲ ਸਿਟੀ ਤੋਂ ਬਾਅਦ ਹੁਣ 'ਆਊਟ ਆਫ ਰੀਚ' ਦਾ ਨਾਮ ਹਾਸਿਲ ਕਰ ਰਿਹਾ ਹੈ। ਘਰਾਂ ਦੀ ਵੱਧ ਰਹੀ ਕੀਮਤ ਦਾ ਕਾਰਨ ਹੈ ਕਿ ਜਿਨੀਂ ਘਰਾਂ ਦੀ ਮੰਗ ਹੈ, ਉਸ ਮੁਤਾਬਕ ਮਾਰਕੀਟ ਵਿੱਚ ਘਰ ਵਿਕਣ ਨੂੰ ਨਹੀਂ ਆ ਰਹੇ।

ਆਂਕੜੇ ਇਹ ਵੀ ਦੱਸਦੇ ਹਨ ਕਿ ਪੂਰੇ ਦੇਸ਼ ਵਿੱਚ ਘਰਾਂ ਦੇ ਮੁੱਲ ਵੱਧ ਰਹੇ ਹਨ, ਪਰ ਸਭ ਤੋਂ ਜਿਆਦਾ ਸਾਊਥ ਆਈਲੈਂਡ ਵਿੱਚ ਵਧੇ ਹਨ।

ADVERTISEMENT
NZ Punjabi News Matrimonials