Tuesday, 26 October 2021
11 October 2021 New Zealand

ਇਮੀਗਰੇਸ਼ਨ ਮਨਿਸਟਰ ਦਾ ਐਲਾਨ ਛੇ ਮਹੀਨੇ ਲਈ ਵਧਣਗੇ ਸੀਜ਼ਨਲ ਵਰਕ ਵੀਜ਼ੇ ਵਧਣਗੇ

ਇਮੀਗਰੇਸ਼ਨ ਮਨਿਸਟਰ ਦਾ ਐਲਾਨ ਛੇ ਮਹੀਨੇ  ਲਈ ਵਧਣਗੇ ਸੀਜ਼ਨਲ ਵਰਕ ਵੀਜ਼ੇ ਵਧਣਗੇ - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)ਨਿਊਜ਼ੀਲੈਂਡ `ਚ ਵਰਕਿੰਗ ਹਾਲੀਡੇਅ ਅਤੇ ਸੀਜ਼ਨਲ ਵਰਕ ਵੀਜਿ਼ਆਂ ਦੀ ਮਿਆਦ ਅਗਲੇ ਛੇ ਮਹੀਨੇ ਲਈ ਵਧਾਈ ਜਾਵੇਗੀ ਤਾਂ ਜੋ ਇੰਪਲੋਏਅਰ ਅਤੇ ਵੀਜ਼ਾ ਹੋਲਡਰ ਗਰਮੀ ਦੇ ਸੀਜ਼ਨ ਦੌਰਾਨ ਬੇਝਿਜਕ ਹੋ ਕੇ ਕੰਮ ਕਰ ਸਕਣ। ਇਸ ਵਾਸਤੇ ਇਮੀਗਰੇਸ਼ਨ ਵਿਭਾਗ ਨਵੰਬਰ ਦੇ ਅੰਤ ਤੱਕ ਸਾਰੇ ਹੀ ਯੋਗ ਵੀਜ਼ਾ ਹੋਲਡਰਾਂ ਤੱਕ ਸੰਪਰਕ ਕਰੇਗਾ।
ਇਮੀਗਰੇਸ਼ਨ ਮਨਿਸਟਰ ਕਰਿਸ ਫਾਫੋਈ ਨੇ ਐਲਾਨ ਕੀਤਾ ਹੈ ਕਿ ਇਹ ਵਰਕਰ ਆਪਣੇ ਕਿਸੇ ਵੀ ਸੈਕਟਰ `ਚ ਕੰਮ ਕਰ ਸਕਣਗੇ। ਉਨ੍ਹਾਂ ਕਿਹਾ ਕਿ ਅਗਲੇ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਤੱਕ ਬਾਰਡਰ ਬੰਦ ਰਹਿਣ ਕਰਕੇ ਇੰਪਲੋਏਅਰਜ ਆਪਣੇ ਮੌਜੂਦਾ ਕਾਮਿਆਂ ਤੋਂ ਅਗਲੇ ਛੇ ਮਹੀਨੇ ਲਈ ਕੰਮ ਕਰਵਾ ਸਕਣਗੇ।
ਮੰਨਿਆ ਜਾ ਰਿਹਾ ਹੈ ਕਿ 21 ਦਸੰਬਰ ਤੋਂ ਲੈ ਕੇ 30 ਜੂਨ 2022 ਤੱਕ 85 ਸੌ ਤੋਂ ਵੱਧ ਸੀਜ਼ਨਲ ਅਤੇ ਵਰਕਿੰਗ ਵੀਜ਼ਾ ਹੋਲਡਰਾਂ ਦੇ ਵੀਜ਼ੇ ਮੁੱਕਣ ਵਾਲੇ ਹਨ, ਜਿਨ੍ਹਾਂ ਨੂੰ ਅਗਲੇ ਛੇ ਮਹੀਨੇ ਹੋਰ ਨਿਊਜ਼ੀਲੈਂਡ `ਚ ਕੰਮ ਕਰਨ ਦਾ ਮੌਕਾ ਮਿਲ ਸਕੇਗਾ।

ADVERTISEMENT
NZ Punjabi News Matrimonials