Tuesday, 26 October 2021
12 October 2021 New Zealand

ਸਰਕਾਰ ਵਲੋਂ ਅਧਿਆਪਕਾਂ ਨੂੰ ਵੈਕਸੀਨੇਸ਼ਨ ਕਰਨ ਦਾ ਫੈਸਲਾ: ਅਧਿਆਪਕਾਂ ਦੇ ਅਸਤੀਫਿਆਂ ਦੀ ਲੱਗ ਸਕਦੀ ਝੜੀ

ਸਰਕਾਰ ਵਲੋਂ ਅਧਿਆਪਕਾਂ ਨੂੰ ਵੈਕਸੀਨੇਸ਼ਨ ਕਰਨ ਦਾ ਫੈਸਲਾ: ਅਧਿਆਪਕਾਂ ਦੇ ਅਸਤੀਫਿਆਂ ਦੀ ਲੱਗ ਸਕਦੀ ਝੜੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ 1 ਜਨਵਰੀ 2022 ਤੱਕ ਸਾਰੇ ਹੀ ਅਧਿਆਪਕਾਂ ਜਾਂ ਸਕੂਲ ਸਟਾਫ ਨੂੰ ਕੋਰੋਨਾ ਵੈਕਸੀਨੇਸ਼ਨ ਕਰਵਾਏ ਜਾਣ ਲਈ ਕਿਹਾ ਗਿਆ ਹੈ। ਪਰ ਇਸ ਫੈਸਲੇ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਨਵੀਂ ਹੀ ਸੱਮਸਿਆ ਸਾਹਮਣੇ ਆ ਗਈ ਹੈ।

ਨਿਊਜੀਲੈਂਡ ਪ੍ਰਿੰਸੀਪਲਜ਼ ਫੈਡਰੇਸ਼ਨ ਪ੍ਰੈਜੀਡੈਂਟ ਪੈਰੀ ਰਸ਼ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਜੋ ਅਧਿਆਪਕਾਂ ਜਾਂ ਹੋਰਾਂ ਸਟਾਫ ਮੈਂਬਰ ਵੈਕਸੀਨੇਸ਼ਨ ਨਹੀਂ ਲਗਵਾਉਣਾ ਚਾਹੁੰਦੇ ਉਨ੍ਹਾਂ ਵਿੱਚ ਅਸਤੀਫਿਆਂ ਦਾ ਰੁਝਾਣ ਵੱਧ ਸਕਦਾ ਹੈ ਤੇ ਇੱਹ ਵਿਦਿਆਰਥੀਆਂ ਦੀ ਪੜ੍ਹਾਈ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਬਣੇਗਾ।

ਉਨ੍ਹਾਂ ਦੱਸਿਆ ਕਿ ਸਰਕਾਰ ਦੇ ਇਸੇ ਫੈਸਲੇ ਕਾਰਨ ਅੱਜ ਸਵੇਰੇ ਹੀ ਉਨ੍ਹਾਂ ਨੂੰ ਇੱਕ ਅਧਿਆਪਕ ਤੇ ਇੱਕ ਅਧਿਆਪਕ ਸਹਾਇਕ ਦਾ ਅਸਤੀਫਾ ਮਿਲਿਆ ਹੈ।

ਸਰਕਾਰ ਦੇ ਫੈਸਲੇ ਮੁਤਾਬਕ ਪਹਿਲੀ ਡੋਜ਼ 15 ਨਵੰਬਰ ਤੱਕ ਲਗਵਾਉਣੀ ਜਰੂਰੀ ਹੈ ਤੇ ਦੂਜੀ 1 ਜਨਵਰੀ 2022 ਤੱਕ। ਰਸ਼ ਨੇ ਇਹ ਵੀ ਚਿੰਤਾ ਪ੍ਰਗਟਾਈ ਹੈ ਕਿ ਵੈਕਸੀਨੇਸ਼ਨ ਲਗਵਾਉਣ ਵਾਲਿਆਂ ਲਈ ਕੋਈ ਹੋਰ ਰਾਹ ਨਹੀਂ ਹੈ ਤੇ ਪੜ੍ਹਾਈ ਵਿੱਚ ਆਨਲਾਈਨ ਜਾਂ ਰਿਮੋਟਲੀ ਭਰਤੀ ਲੰਬੇ ਸਮੇਂ ਲਈ ਸੰਭਵ ਹੀ ਨਹੀਂ।

ADVERTISEMENT
NZ Punjabi News Matrimonials