Tuesday, 26 October 2021
12 October 2021 New Zealand

ਕ੍ਰਾਈਸਚਰਚ: ਗੁਰਦੁਆਰਾ ਸਾਹਿਬ ਦੇ ਸੇਵਾਦਾਰ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਲੋਕਾਂ ਨੂੰ ਮੱਦਦ ਦੀ ਕੀਤੀ ਅਪੀਲ

ਕ੍ਰਾਈਸਚਰਚ: ਗੁਰਦੁਆਰਾ ਸਾਹਿਬ ਦੇ ਸੇਵਾਦਾਰ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਲੋਕਾਂ ਨੂੰ ਮੱਦਦ ਦੀ ਕੀਤੀ ਅਪੀਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਪੁਲਿਸ ਵਲੋਂ ਆਮ ਲੋਕਾਂ ਲਈ ਇੱਕ ਸੂਚਨਾ ਜਾਰੀ ਕੀਤੀ ਗਈ ਹੈ। ਦਰਅਸਲ ਬੀਤੀ 15 ਸਤੰਬਰ ਦਿਨ ਬੁੱਧਵਾਰ ਨੂੰ ਕ੍ਰਾਈਸਚਰਚ ਦੇ ਵੂਲਸਟਨ ਦੇ ਫੈਰੀ ਰੋਡ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੀ ਕੁੱਟਮਾਰ ਕੀਤੀ ਗਈ ਸੀ।

ਹਮਲੇ ਵਿੱਚ ਸੇਵਾਦਾਰ ਦੀ ਖੱਬੀ ਬਾਂਹ ਤੇ ਸੱਜੇ ਹੱਥ 'ਤੇ ਕਾਫੀ ਸੱਟਾਂ ਵੱਜੀਆਂ ਸਨ।
ਪੁਲਿਸ ਨੇ ਅਪੀਲ ਕੀਤੀ ਹੈ ਕਿ ਉਕਤ ਘਟਨਾ ਮੌਕੇ ਜੇ ਕੋਈ ਉਸ ਇਲਾਕੇ ਵਿੱਚ ਮੌਜੂਦ ਸੀ ਤਾਂ ਉਹ ਪੁਲਿਸ ਦੀ ਮੱਦਦ ਲਈ ਅੱਗੇ ਆਏ। ਜਾਣਕਾਰੀ ਹੋਣ 'ਤੇ 105 ਨੰਬਰ 'ਤੇ ਕਾਲ ਕਰਕੇ 210915/8490 ਇਹ ਕੇਸ ਨੰਬਰ ਦੱਸ ਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਜਾਂ ਫਿਰ 0800 555 111 ਇਸ ਨੰਬਰ 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ADVERTISEMENT
NZ Punjabi News Matrimonials