Tuesday, 26 October 2021
12 October 2021 New Zealand

ਆਕਲੈਂਡ ਵਿੱਚ ਰੋਜਾਨਾ ਦੇ ਕੁੱਲ ਕੇਸਾਂ ਦੀ ਗਿਣਤੀ ਪੁੱਜ ਸਕਦੀ 160 ਤੋਂ ਪਾਰ

ਆਕਲੈਂਡ ਵਿੱਚ ਰੋਜਾਨਾ ਦੇ ਕੁੱਲ ਕੇਸਾਂ ਦੀ ਗਿਣਤੀ ਪੁੱਜ ਸਕਦੀ 160 ਤੋਂ ਪਾਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ-19 ਮਾਡਲਰ ਪ੍ਰੋਫੈਸਰ ਮਾਈਕਲ ਪਲੈਂਕ ਨੇ ਚੇਤਾਵਨੀ ਦਿੱਤੀ ਹੈ ਕਿ ਨਵੰਬਰ ਤੱਕ ਕੋਰੋਨਾ ਦੇ ਰੋਜਾਨਾ ਦੇ ਕੇਸਾਂ ਦੀ ਗਿਣਤੀ 160 ਤੱਕ ਪੁੱਜ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਆਊਟਬ੍ਰੇਕ ਸ਼ੁਰੂ ਹੋਈ ਸੀ ਤਾਂ ਉਸ ਵੇਲੇ ਸਿਰਫ 43 ਕੇਸ ਹੀ ਬਾਰਡਰ ਨਾਲ ਸਬੰਧਤ ਸਨ ਤੇ ਜਿਵੇਂ ਹੀ ਕੋਰੋਨਾ ਦੇ ਕੇਸ ਕਮਿਊਨਿਟੀ ਵਿੱਚ ਆਏ ਤਾਂ ਲੈਵਲ 4 ਦਾ ਲੌਕਡਾਊਨ ਲਾਉਣ ਤੋਂ ਪਹਿਲਾਂ ਹੀ 770 ਐਕਟਿਵ ਕੇਸ ਸਾਹਮਣੇ ਆ ਗਏ ਸਨ। ਹਾਲਾਂਕਿ ਦਿਸ਼ਾ-ਨਿਰਦੇਸ਼ਾਂ ਕਾਰਨ ਕੇਸ ਘਟੇ, ਪਰ ਹੁਣ ਦੁਬਾਰਾ ਐਕਟਿਵ ਕੇਸਾਂ ਦੀ ਗਿਣਤੀ 476 ਹੈ ਤੇ ਹੁਣ ਜੇ ਇਹੀ ਰੁਝਾਣ ਰਿਹਾ ਤਾਂ ਰੋਜਾਨਾ ਦੇ ਕੇਸਾਂ ਦੀ ਗਿਣਤੀ 160 ਤੱਕ ਪੁੱਜ ਸਕਦੀ ਹੈ। ਹਾਲਾਂਕਿ ਵੈਕਸੀਨੇਸ਼ਨ ਦਰ ਵਧਣ ਕਾਰਨ ਹੁਣ ਲੌਕਡਾਊਨ ਲੈਵਲ 4 ਦੀ ਸੰਭਾਵਨਾ ਬਹੁਤ ਘੱਟ ਹੀ ਲੱਗਦੀ ਹੈ।
ਉਨ੍ਹਾਂ ਦੱਸਿਆ ਕਿ ਕੇਸ ਹਰ 12ਵੇਂ ਦਿਨ ਦੁੱਗਣੇ ਹੁੰਦੇ ਜਾ ਰਹੇ ਹਨ। ਉਨਾਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਵੱਧ ਤੋਂ ਵੱਧ ਨਿਊਜੀਲੈਂਡ ਵਾਸੀਆਂ ਨੂੰ ਵੈਕਸੀਨੇਸ਼ਨ ਲਗਵਾਏ ਜਾਣ ਨੂੰ ਸਹੀ ਦੱਸਿਆ ਹੈ ਤੇ ਸਭ ਨੂੰ ਵੈਕਸੀਨੈਸ਼ਨ ਲਗਵਾਉਣ ਦੀ ਸਲਾਹ ਦਿੱਤੀ ਹੈ।

ADVERTISEMENT
NZ Punjabi News Matrimonials