Tuesday, 26 October 2021
12 October 2021 New Zealand

ਭਾਰਤੀ ਮੂਲ ਦੀ ਰੋਸ਼ਨੀ ਨੇ ਕੀਤਾ ਸਰਕਾਰ `ਤੇ ਅਦਾਲਤੀ ਕੇਸ

-ਜਨੇਪੇ ਵਾਲੀਆਂ ਕਈ ਔਰਤਾਂ ਐਮਆਈਕਿਉ ਪ੍ਰਬੰਧ ਤੋਂ ਤੰਗ
ਭਾਰਤੀ ਮੂਲ ਦੀ ਰੋਸ਼ਨੀ ਨੇ ਕੀਤਾ ਸਰਕਾਰ `ਤੇ ਅਦਾਲਤੀ ਕੇਸ - NZ Punjabi News

ਆਕਲੈਂਡ : ਅਵਤਾਰ ਸਿੰਘ ਟਹਿਣਾ

ਨਿਊਜ਼ੀਲੈਂਡ ਦੀਆਂ ਕਈ ਔਰਤਾਂ ਐਮਆਈਕਿਊ ਪ੍ਰਬੰਧ ਤੋਂ ਬਹੁਤ ਤੰਗ ਹਨ, ਜਿਨ੍ਹਾਂ ਨੇ ਅਗਲੇ ਮਹੀਨਿਆਂ `ਚ ਮਾਂ ਬਣਨ ਦਾ ਸੁਪਨਾ ਪੂਰਾ ਕਰਨਾ ਹੈ। ਭਾਰਤੀ ਮੂਲ ਦੀ ਇੱਕ ਔਰਤ ਤਾਂ ਸਰਕਾਰ ਦੇ ਖਿਲਾਫ਼ ਅਦਾਲਤ ਵੀ ਪਹੁੰਚ ਗਈ ਹੈ ਕਿਉਂਕਿ ਉਸਦੇ ਪਤੀ ਨੂੰ ਐਮਰਜੈਂਸੀ ਹਾਲਾਤ `ਚ ਨਿਊਜ਼ੀਲੈਂਡ ਆਉਣ ਵਾਸਤੇ ਪਹਿਲ ਨਹੀਂ ਦਿੱਤੀ ਗਈ। ਹੋਰ ਵੀ ਕਈ ਅਜਿਹੀਆਂ ਔਰਤਾਂ ਹਨ, ਜਿਨ੍ਹਾਂ ਨੂੰ ਆਪਣੇ ਪਤੀਆਂ ਅਤੇ ਪਰਿਵਾਰਕ ਮੈਂਬਰਾਂ ਦੀ ਗੈ਼ਰ-ਹਾਜ਼ਰੀ `ਚ ਜਨੇਪਾ ਕਰਾਉਣਾ ਪਵੇਗਾ। ਹਾਲਾਂਕਿ ਸਿਹਤ ਮਾਹਿਰਾਂ ਦਾ ਕਹਿਣਾ ਹੈ ਅਜਿਹੇ ਕੇਸਾਂ ਨਾਲ ਸਬੰਧਤ ਲੋਕਾਂ ਲਈ ਤਰਜੀਹ ਦੇ ਅਧਾਰ `ਤੇ ਐਮਆਈਕਿਊ ਬੁੱਕ ਕੀਤੀ ਜਾਣੀ ਚਾਹੀਦੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੀ ਇੱਕ ਪ੍ਰੈਗਨੈਂਟ ਔਰਤ ਰੋਸ਼ਨੀ ਸਾਮੀ ਨੇ ਮਨਿਸਟਰੀ ਆਫ ਬਿਜ਼ਨਸ ਖਿਲਾਫ਼ ਅਦਾਲਤੀ ਕੇਸ ਕੀਤਾ ਹੈ ਕਿਉਂਕਿ ਉਸਦੇ ਪਤੀ ਵਾਲਟਰ ਸਪੀਅਰਜ਼ ਅਮਰੀਕਾ `ਚ ਫਸੇ ਬੈਠੇ ਹਨ। ਜੋ ਬੱਚੇ ਦੇ ਜਨਮ ਵੇਲੇ ਆਪਣੀ ਪਤਨੀ ਦੀ ਦੇਖ-ਰੇਖ ਵਾਸਤੇ ਆਉਣਾ ਚਾਹੁੰਦਾ ਸੀ ਪਰ ਉਸਦੀ ਐਪਲੀਕੇਸ਼ਨ ਬੀਤੀ 23 ਸਤੰਬਰ ਨੂੰ ਰੱਦ ਕਰ ਦਿੱਤੀ ਗਈ ਹੈ, ਜਿਸ ਕਰਕੇ ਜੋੜੇ ਨੇ ਮਨਿਸਟਰੀ ਆਫ ਬਿਜ਼ਨਸ ਖਿਲਾਫ਼ ਆਕਲੈਂਡ ਹਾਈਕੋਰਟ `ਚ ਜੁਡੀਸ਼ੀਅਲ ਰੀਵਿਊ ਪਾਇਆ ਹੈ।
ਰੋਸ਼ਨੀ ਦੀ ਕ੍ਰਿਸਮਿਸ ਨੇੜੇ ਡਲਿਵਰੀ ਹੋਣੀ ਹੈ। ਉਸਦੀ ਨਰਸ ਵੀ ਫਿਕਰ ਕਰ ਰਹੀ ਹੈ ਕਿ 40 ਸਾਲ ਦੀ ਉਮਰ `ਚ ਪਹਿਲੀ ਵਾਰ ਮਾਂ ਬਣਨ ਵਾਲੀ ਔਰਤ ਦਾ ਮਾਨਸਿਕ ਤਨਾਅ ਉਸਦੇ ਹੋਣ ਵਾਲੇ ਬੱਚੇ ਲਈ ਠੀਕ ਨਹੀਂ।
ਰੋਸ਼ਨੀ ਖੁਦ ਵੀ ਕਹਿ ਰਹੀ ਹੈ ਕਿ ਬੱਚੇ ਦਾ ਜਨਮ ਉਸਦੇ ਅਤੇ ਉਸਦੇ ਪਤੀ ਦੀ ਜਿ਼ੰਦਗੀ ਦਾ ਅਹਿਮ ਈਵੈਂਟ ਹੈ, ਜਿਸ ਬਾਰੇ ਸਰਕਾਰ ਬਿਲਕੁਲ ਨਹੀਂ ਸੋਚ ਰਹੀ। ਇਸ ਕਰਕੇ ਉਸਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਾਲ 30 ਸਤੰਬਰ ਤੋਂ ਲੈ ਕੇ ਹੁਣ ਤੱਕ 229 ਐਪਲੀਕੇਸ਼ਨ ਅਜਿਹੀਆਂ ਪਹੁੰਚੀਆਂ ਹਨ, ਜਿਹੜੀਆਂ ਪ੍ਰੈਗਨੈਂਟ ਔਰਤਾਂ ਜਾਂ ਉਨ੍ਹਾਂ ਦੇ ਪਤੀਆਂ ਨਾਲ ਸਬੰਧਤ ਸਨ,ਜੋ ਅਜਿਹੇ ਅਹਿਮ ਮੌਕੇ `ਤੇ ਆਪਣੀ ਪਤਨੀ ਕੋਲ ਜਾਣਾ ਚਾਹੁੰਦੇ ਸਨ। ਇਨ੍ਹਾਂ ਚੋਂ 23 ਪ੍ਰਵਾਨ ਅਤੇ 70 ਰੱਦ ਹੋਈਆਂ ਹਨ,ਜਦੋਂ ਕਿ 136 ਪ੍ਰਾਸੈਸਿੰਗ `ਚ ਹਨ। ਪਰ ਇਸਦੇ ਬਾਵਜੂਦ ਐਮਰਜੈਂਸੀ ਦੇ ਅਧਾਰ `ਤੇ ਐਮਆਈਕਿਊ ਬੁੱਕ ਕਰਨ ਲਈ ਕੋਈ ਵੀ ਐਮਰਜੈਂਸੀ ਖਾਸ ਮਾਪਦੰਡ ਨਹੀਂ ਹਨ, ਜਿਸ ਦੇ ਅਧਾਰ `ਤੇ ਪ੍ਰੈਗਨੈਂਟ ਔਰਤਾਂ ਜਾਂ ਉਨ੍ਹਾਂ ਦੇ ਪਤੀਆਂ ਨੂੰ ਐਮਆਈਕਿਊ ਬੁਕਿੰਗ ਲਈ ਪਹਿਲ ਮਿਲਦੀ ਹੋਵੇ।

ਰੋਸ਼ਨੀ ਦੀ ਮੰਗ ਹੈ ਕਿ ਇਸਦੇ ਪ੍ਰਬੰਧ `ਚ ਤਬਦੀਲੀ ਕੀਤੀ ਜਾਣੀ ਚਾਹੀਦੀ ਹੈ। ਉਸਨੇ ਇਹ ਵੀ ਦਾਅਵਾ ਕੀਤਾ ਹੈ ਕਿ ਘੱਟੋ-ਘੱਟ ਅਜਿਹੀਆਂ 10-11 ਹੋਰ ਵੀ ਪ੍ਰੈਗਨੈਂਟ ਔਰਤਾਂ ਹਨ, ਜਿਨ੍ਹਾਂ ਦੇ ਪਤੀ ਜਾਂ ਉਹ ਆਪ ਨਿਊਜ਼ੀਲੈਂਡ ਤੋਂ ਬਾਹਰ ਫਸੀਆਂ ਬੈਠੀਆਂ ਹਨ ਅਤੇ ਐਮਆਈਕਿਊ `ਚ ਬੁਕਿੰਗ ਨਹੀਂ ਮਿਲੀ।
ਰੋਸ਼ਨੀ ਦੇ ਵਕੀਲ ਟੂਡੋਰ ਕਲੀਅ ਦਾ ਵੀ ਕਹਿਣਾ ਹੈ ਕਿ ਐਮਆਈਕਿਊ ਵਾਸਤੇ ਪ੍ਰੈਗਨੈਂਸੀ ਵਾਲੇ ਕੇਸਾਂ ਨੂੰ ਪਹਿਲ ਨਾ ਦੇਣਾ ਗ਼ੈਰ-ਕਾਨੂੰਨੀ ਹੈ।

ਉਧਰ, ਐਮਆਈਕਿਊ ਦੀ ਜੁਆਇੰਟ ਹੈੱਡ ਮੇਘਨ ਮੇਨ ਦਾ ਕਹਿਣਾ ਹੈ ਕਿ ਐਮਰਜੈਂਸੀ ਅਧਾਰ `ਤੇ ਬੁਕਿੰਗ ਵਾਸਤੇ ਫ਼ੈਸਲਾ ਲੈਣਾ ਸੌਖਾ ਨਹੀਂ ਹੈ ਪਰ ਉਹ ਔਖੇ ਹਾਲਾਤ ਦਾ ਸਾਹਮਣੇ ਕਰ ਰਹੇ ਲੋਕਾਂ ਨਾਲ ਹਮਦਰਦੀ ਰੱਖਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ‘ਸਪੈਫਿਕ ਪੈ੍ਰਗਨੈਂਸੀ ਕੈਟਾਗਿਰੀ’ ਬਣਾਉਣ ਦਾ ਕੋਈ ਵਿਚਾਰ ਨਹੀਂ ਹੈ ਅਤੇ ‘ਕ੍ਰਿਟੀਕਲ ਕੇਅਰ’ ਹੇਠ ਹੀ ਐਪਲੀਕੇਸ਼ਨ ਵਿਚਾਰੀਆਂ ਜਾਂਦੀਆਂ ਹਨ। ਜਿਸ ਕਰਕੇ ਰੋਸ਼ਨੀ ਦਾ ਪਤੀ ਇਸ ਸ਼ਰਤਾਂ ਪੂਰੀਆਂ ਨਹੀਂ ਕਰਦਾ।

ਇਸ ਤਰ੍ਹਾਂ ਇਕ ਹੋਰ 33 ਸਾਲਾ ਔਰਤ ਸਿ਼ਰਲੀ ਐਸਪੀਡਿਡੋ ਦੇ ਪਤੀ ਉਤਪਲ ਘੋਸ਼ ਦੀ ਐਮਆਈਕਿਊ ਵੀ ਐਪਲੀਕੇਸ਼ਨ ਵੀ ਰੱਦ ਹੋ ਚੁੱਕੀ ਹੈ। ੀਜਸ ਕਰਕੇ ਉਸਨੂੰ ਆਪਣੇ ਪਤੀ ਗ਼ੈਰ-ਹਾਜ਼ਰੀ `ਚ ਹੀ ਆਪਣੇ ਬੱਚੇ ਨੂੰ ਜਨਮ ਦੇਣਾ ਪਵੇਗਾ। ਉਸਦਾ ਇਕ ਹੋਰ ਛੋਟਾ ਬੱਚਾ ਵੀ ਹੈ, ਜਿਸ ਬਾਰੇ ਉਹ ਫਿਕਰਮੰਦ ਹੈ ਕਿ ਡਵਿਲਰੀ ਮੌਕੇ ਆਪਣੇ ਬੱਚੇ ਨੂੰ ਕਿੱਥੇ ਛੱਡੇਗੀ ? ਕਿਉਂਕਿ ਉਸਦਾ ਹੋਰ ਕੋਈ ਵੀ ਪਰਿਵਾਰਕ ਮੈਂਬਰ ਨਿਊਜ਼ਲੈਂਡ `ਚ ਨਹੀਂ ਹੈ।
ਅਜਿਹੀ ਹੀ ਕਹਾਣੀ ਇਕ ਹੋਰ ਪ੍ਰੈਗਨੈਂਟ ਔਰਤ ਸ਼ੈਨਨ ਪੈਰਿਸ ਅਤੇ ਉਸਦੇ ਪਾਰਟਨਰ ਕਾਰਲ ਰੌਬਰਸਟਨ ਦੀ ਹੈ। ਉਹ ਦੋਵੇਂ ਆਸਟਰੇਲੀਆ `ਚ ਹਨ ਅਤੇ ਨਿਊਜ਼ੀਲੈਂਡ `ਚ ਆਪਣੇ ਟਾਊਨ ‘ਪਾਲਮਰਸਟਨ ਨੌਰਥ’ ਵਿੱਚ ਆਉਣਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਦੇ ਬੱਚੇ ਦਾ ਜਨਮ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ `ਚ ਹੋਵੇ, ਪਰ ਉਨ੍ਹਾਂ ਨੂੰ ਵੀ ਐਮਆਈਕਿਊ `ਚ ਬੁਕਿੰਗ ਨਹੀਂ ਮਿਲ ਸਕੀ।

ਇਸ ਮਾਮਲੇ ਸਬੰਧੀ ਸਾਬਕਾ ਚੀਫ਼ ਸਾਇੰਸ ਐਡਵਾਈਜ਼ਰ ਅਤੇ ਚਾਈਲਡ ਹੈੱਲਥ ਐਕਸਪਰਟ ਸਰ ਪੀਟਰ ਗਲੱਕਮੈਨ ਦਾ ਕਹਿਣਾ ਹੈ ਪ੍ਰੈਗਨੈਂਸੀ ਵਾਲੇ ਕੇਸਾਂ ਨੂੰ ਪਹਿਲ ਦੇ ਅਧਾਰ `ਤੇ ਮੈਨੇਜਡ ਆਈਸੋਲੇਸ਼ਨ ਐਂਡ ਕੁਵੌਰਨਟੀਨ ਦੀ ਬੁਕਿੰਗ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਪ੍ਰੈੱਗਨੈਂਟ ਔਰਤ ਦਾ ਤਨਾਅ ਜਨਮ ਲੈਣ ਵਾਲੇ ਬੱਚੇ `ਤੇ ਉਮਰ ਭਰ ਲਈ ਮਾੜਾ ਅਸਰ ਪਾ ਸਕਦਾ ਹੈ।

ADVERTISEMENT
NZ Punjabi News Matrimonials