Tuesday, 26 October 2021
12 October 2021 New Zealand

ਦੁਬਈ `ਚ ਫਸਿਆ ਨਿਊਜ਼ੀਲੈਂਡ ਆ ਰਿਹਾ ਭਾਰਤੀ ਨੌਜਵਾਨ

-ਪ੍ਰਧਾਨ ਮੰਤਰੀ ਜੈਸਿੰਡਾ ਅਤੇ ਭਾਰਤੀ ਭਾਈਚਾਰੇ ਨੂੰ ਬਾਂਹ ਫੜ੍ਹਨ ਦੀ ਅਪੀਲ
ਦੁਬਈ `ਚ ਫਸਿਆ ਨਿਊਜ਼ੀਲੈਂਡ ਆ ਰਿਹਾ ਭਾਰਤੀ ਨੌਜਵਾਨ - NZ Punjabi News

ਆਕਲੈਂਡ : ਅਵਤਾਰ ਸਿੰਘ ਟਹਿਣਾ

ਨਿਊਜ਼ੀਲੈਂਡ `ਚ ਕੁਰੈਕਸ਼ਨ ਅਫ਼ਸਰ ਵਜੋਂ ਕੰਮ ਕਰਨ ਵਾਲਾ ਭਾਰਤੀ ਮੂਲ ਦਾ ਇੱਕ ਨੌਜਵਾਨ ਇਨੀਂ ਦਿਨੀਂ ਦੁਬਈ ਦੇ ਇੱਕ ਹੋਟਲ `ਚ ਫਸ ਕੇ ਬੈਠਣ ਲਈ ਮਜਬੂਰ ਹੈ, ਕਿਉਂਕਿ ਉਸਨੂੰ ਐਮਆਈਕਿਊ ਬੁਕਿੰਗ ਕੀਤੇ ਜਾਣ ਤੋਂ ਜਵਾਬ ਮਿਲ ਗਿਆ ਹੈ। ਉਹ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੂੰ ਲੈਟਰ ਵੀ ਲਿਖ ਚੁੱਕਾ ਹੈ, ਕਿਉਂਕਿ ਜੇ ਉਸਨੂੰ ਵਾਪਸ ਇੰਡੀਆ ਮੁੜਨਾ ਪਿਆ ਤਾਂ ਉਸਦਾ ਬਹੁਤ ਨੁਕਸਾਨ ਹੋ ਜਾਵੇਗਾ। ਇਸ ਝੋਰੇ `ਚ ਮਾਨਸਿਕ ਤਨਾਅ ਵਧਣ ਨਾਲ ਉਸਦੀ ਸਿਹਤ ਵੀ ਖ਼ਰਾਬ ਹੋਣ ਲੱਗ ਪਈ ਹੈ। ਉਹ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਮਿਲਣ ਲਈ ਇੰਡੀਆ ਗਿਆ ਸੀ।

ਦੁਬਈ ਤੋਂ ਫ਼ੋਨ ਆਪਣਾ ਦਰਦ ਸਾਂਝਾ ਕਰਦਿਆਂ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ 4 ਅਕਤੂਬਰ ਤੋਂ ਦੁਬਈ ਦੇ ਇੱਕ ਹੋਟਲ ਵਿਚ ਠਹਿਰਿਆ ਹੋਇਆ ਹੈ ਤਾਂ ਜੋ ਭਾਰਤ ਵਰਗੇ ਹਾਈ ਰਿਸਕ ਵਾਲੇ ਦੇਸ਼ ਚੋਂ ਸਿੱਧਾ ਨਿਊਜ਼ੀਲੈਂਡ ਆਉਣ ਦੀ ਬਜਾਏ 14 ਘੱਟ ਰਿਸਕ ਵਾਲੇ ਦੇਸ਼ 14 ਦਿਨ ਦੀ ਕੁਵੌਰਨਟੀਨ ਪੂਰੀ ਕਰਕੇ ਨਿਊਜ਼ੀਲੈਂਡ ਆਉਣ ਵਾਸਤੇ ਸੁਰੱਖਿਆ ਸ਼ਰਤਾਂ ਪੂਰੀਆਂ ਕਰ ਸਕੇ।

ਪਰ ਤਿੰਨ ਵਾਰ ਐਮਰਜੈਂਸੀ ਐਲੋਕੇਸ਼ਨ ਐਪਲੀਕੇਸ਼ਨ ਭਰ ਕੇ ਐਮਆਈਕਿਊ ਲਈ ਅਪਲਾਈ ਕਰ ਚੁੱਕਾ ਹੈ ਪਰ ਤਿੰਨੇ ਵਾਰ ਡੀਕਲਾਈਨ ਹੋ ਚੁੱਕੀ ਹੈ। ਸਗੋਂ ਐਮਆਈਕਿਊ ਟੀਮ ਵੱਲੋਂ ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਉਸਨੇ ਆਪਣੀ ਮਾਤਾ ਦੀ ਮੌਤ ਦੇ 7 ਦਿਨ ਦੇ ਅੰਦਰ-ਅੰਦਰ ਬੁਕਿੰਗ ਕਿਉਂ ਨਹੀਂ ਕਰਵਾਈ ? ਪਰ ਸੰਜੀਵ ਉਨ੍ਹਾਂ ਨੂੰ ਕਿਵੇਂ ਸਮਝਾਵੇ ਕਿ ਮਾਤਾ ਦੀ ਮੌਤ ਸਮੇਂ ਕੋਈ ਵੀ ਵਿਅਕਤੀ ਇੰਨਾ ਜਿਆਦਾ ਸਦਮੇਂ ਵਿਚ ਹੁੰਦਾ ਹੈ ਕਿ ਉਦੋਂ ਅਜਿਹੀਆਂ ਗੱਲਾਂ ਕਿੱਥੇ ਸੁਝਦੀਆਂ ਹਨ ? ਪਰ ਐਮਆਈਕਿਊ ਵਾਲੇ ਅਫ਼ਸਰ ਉਸਦਾ ਦਰਦ ਸਮਝ ਨਹੀਂ ਰਹੇ। ਹਾਲਾਂਕਿ ਉਹ 20 ਅਕਤੂਬਰ ਨੂੰ ਨਿਊਜ਼ੀਲੈਂਡ ਆਉਣ ਵਾਸਤੇ ਟਿਕਟ ਵੀ ਬੁੱਕ ਕਰਵਾਈ ਬੈਠਾ ਹੈ।

ਇਸੇ ਕਰਕੇ ਉਸਨੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੂੰ ਵੀ ਚਿੱਠੀ ਲਿਖੀ ਹੈ ਕਿ ਜੇਕਰ ਉਸਨੂੰ ਦੁਬਈ ਤੋਂ ਵਾਪਸ ਇੰਡੀਆ ਮੁੜਨਾ ਪਿਆ ਤਾਂ ਉਸਦਾ ਬਹੁਤ ਨੁਕਸਾਨ ਹੋ ਜਾਵੇਗਾ। ਇਕ ਤਾਂ ਉਸਦਾ ਪਰਿਵਾਰ ਪਹਿਲਾਂ ਹੀ ਸਦਮੇਂ ਵਿੱਚ ਹੈ ਅਤੇ ਦੂਜਾ ਉਸਦੀ ਪਤਨੀ ਵੀ ਉਸ `ਤੇ ਹੀ ਨਿਰਭਰ ਹੈ। ਜਿਸ ਕਰਕੇ ਉਸਦੀ ਦਿਨੋਂ ਦਿਨ ਪ੍ਰੇਸ਼ਾਨੀ ਵਧ ਰਹੀ ਹੈ। ਉਸਨੇ ਦੱਸਿਆ ਕਿ ਜੇਕਰ ਉਹ ਛੇਤੀ ਨਿਊਜ਼ੀਲੈਂਡ ਨਾ ਪਹੁੰਚ ਸਕਿਆ ਤਾਂ ਉਸਦੀ ਜੌਬ ਵੀ ਖ਼ਤਮ ਹੋ ਜਾਵੇਗੀ ਕਿਉਂਕਿ ਉਹ ਆਪਣੀ ਦੋ ਮਹੀਨੇ ਦੀ ਸਲਾਨਾ ਛੁੱਟੀ ਵੀ ਪੂਰੀ ਕਰ ਚੁੱਕਾ ਹੈ। ਜਿਸ ਕਰਕੇ ਉਸਦੀ ਪ੍ਰੇਸ਼ਾਨੀ ਹੋਰ ਵੀ ਵਧ ਜਾਵੇਗੀ।

ਸੰਜੀਵ ਨੇ ਦੱਸਿਆ ਕਿ ਉਹ ਨਿਊਜ਼ੀਲੈਂਡ ਦਾ ਰੈਜੀਡੈਂਟ ਹੈ ਅਤੇ ਕੁਰੈਕਸ਼ਨ ਅਫ਼ਸਰ ਭਾਵ ਜੇਲ੍ਹ ਅਫ਼ਸਰ ਦੇ ਤੌਰ `ਤੇ ਈਸੈਂਸ਼ਲ ਵਰਕਰ ਵਜੋਂ ਕੰਮ ਕਰਦਾ ਆ ਰਿਹਾ ਹੈ। ਪਰ ਇਸ ਸਾਲ ਮਈ ਮਹੀਨੇ ਉਸਦੀ ਮਾਤਾ ਦੀ ਮੌਤ ਹੋ ਗਈ ਸੀ ਅਤੇ ਉਸਦੇ ਪਿਤਾ ਦੀ ਵੀ ਉਸੇ ਦਿਨ ਸਦਮੇ ਨਾਲ ਅਚਾਨਕ ਸਿਹਤ ਖ਼ਰਾਬ ਹੋਣ ਕਰਕੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਉਣਾ ਪਿੱਛੋਂ ਸੀ। ਜਿਸ ਪਿੱਛੋਂ ਉਹ ਆਪਣੇ ਪਰਿਵਾਰ ਨੂੰ ਮਿਲਣ ਗਿਆ ਸੀ। ਫਰ ਇਸ ਵੇਲੇ ਬਹੁਤ ਹੀ ਔਖੀ ਘੜੀ ਚੋਂ ਗੁਜ਼ਰ ਰਿਹਾ ਹੈ।

ਸੰਜੀਵ ਕੁਮਾਰ ਨੇ ਨਿਊਜ਼ੀਲੈਂਡ ਵਸਦੇ ਭਾਰਤੀ ਮੂਲ ਦੇ ਕਮਿਊਨਿਟੀ ਲੀਡਰਜ਼ ਨੂੰ ਵੀ ਅਪੀਲ ਕੀਤੀ ਹੈ ਕਿ ਔਖੇ ਵੇਲੇ ਉਸਨੂੰ ਨਿਊਜ਼ੀਲੈਂਡ ਪਹੁੰਚਾਉਣ ਲਈ ਮੱਦਦ ਕੀਤੀ ਜਾਵੇ ਤਾਂ ਜੋ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਹੋਰ ਮੁਸ਼ਕਲ ਭਰੇ ਦਿਨ ਨਾ ਵੇਖਣੇ ਪੈਣ।

ਮੱਦਦ ਕਰਨ ਵਾਲੇ ਉਸ ਨਾਲ ਦੁਬਈ ਵਾਲੇ ਨੰਬਰ +971 52 546 6298 ਜਾਂ ਇਸ ਈਮੇਲ sanjeev0588@gmail.com ਪਤੇ `ਤੇ ਸੰਪਰਕ ਕਰ ਸਕਦੇ ਹਨ।

ADVERTISEMENT
NZ Punjabi News Matrimonials