Tuesday, 26 October 2021
13 October 2021 New Zealand

ਮਹਿੰਦਰ ਸਿੰਘ ਬੋਪਾਰਾਏ ਵਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ

ਮਹਿੰਦਰ ਸਿੰਘ ਬੋਪਾਰਾਏ ਵਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ - NZ Punjabi News

ਆਕਲੈਂਡ ( ) ਪਿਛਲੇ ਦਿਨ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਵਲੋਂ ਨਿਊਜ਼ੀਲੈਂਡ ਰੈਜ਼ੀਡੈਂਸ 2021 ਦਾ ਐਲਾਨ ਕੀਤਾ ਗਿਆ | ਜਿਸ ਨਾਲ ਤਕਰੀਬਨ 20 ਹਜ਼ਾਰ ਦੇ ਕਰੀਬ ਪੰਜਾਬੀ ਅਤੇ ਭਾਰਤੀ ਨੌਜਵਾਨਾਂ ਨੂੰ ਫਾਈਦਾ ਹੋਵੇਗਾ | ਜਿਥੇ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਵਲੋਂ ਇਮੀਗ੍ਰੇਸ਼ਨ ਵਿਭਾਗ ਚ ਕਾਫੀ ਸਖ਼ਤਾਈ ਅਤੇ ਇਮੀਗ੍ਰੇਸ਼ਨ ਵਲੋਂ ਲਗਾਤਾਰ ਪੱਕੀ ਰਿਹਾਈਸ ਲਈ ਕੋਈ ਵੀ ਪਾਲਿਸੀ ਨਹੀਂ ਜਾਰੀ ਕੀਤੀ ਜਾ ਰਹੀ ਸੀ | ਇਸ ਸਾਰੇ ਦੇ ਚਲਦੇ ਜਿਥੇ ਵਿਰੋਧੀ ਧਿਰ ਅਤੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਇਮੀਗ੍ਰੇਸ਼ਨ ਵਿਭਾਗ ਤੇ ਦਬਾਅ ਪਾਈਆਂਜਾ ਰਿਹਾ ਸੀ ਕਿ ਇਸ ਸਬੰਧ ਚ ਜਲਦ ਤੋਂ ਜਲਦ ਕੋਈ ਪ੍ਰੋਗਰਾਮ ਜਾ ਪਾਲਿਸੀ ਲਾਗੂ ਕੀਤੀ ਜਾਵੇ ਜਿਸ ਨਾਲ ਲੋਕ ਆਪਣੇ ਭਵਿੱਖ ਬਾਰੇ ਸੋਚ ਸਕਣ | ਇਸ ਦੇ ਨਾਲ ਨਾਲ ਕੁਝ ਲੋਕ ਆਪਣੇ ਤੋਰ ਤੇ ਵੀ ਇਸ ਸਬੰਧ ਚ ਕਾਮ ਕਰ ਰਹੇ ਸਨ | ਮਹਿੰਦਰ ਸਿੰਘ ਬੋਪਾਰਾਏ ਜੋ ਪਿਛਲੇ ਲੰਬੇ ਸਮੇਂ ਤੋਂ ਟੀ ਪੁਕੀ ਇਲਾਕੇ ਚ ਰਹੀ ਰਹੇ ਹਨ ਅਤੇ ਲੇਬਰ ਪਾਰਟੀ ਨਾਲ ਸਬੰਧਿਤ ਹਨ ਉਹਨਾਂ ਵਲੋਂ ਵੀ ਇਸ ਸਾਰੇ ਸਮੇਂ ਦੌਰਾਨ ਚਲਾਈ ਹਸਤਾਖ਼ਰ ਮੁਹਿੰਮ ਅਤੇ ਆਪਣੇ ਇਲਾਕੇ ਦੇ ਮੈਂਬਰ ਪਾਰਲੀਮੈਂਟ ਕੋਲ ਪਹੁੰਚ ਕਰ ਇਸ ਸਾਰੇ ਮਾਮਲੇ ਬਾਰੇ ਮੈਂਬਰ ਪਾਰਲੀਮੈਂਟ ਨੂੰ ਪਾਰਲੀਮੈਂਟ ਚ ਇਸ ਸਬੰਧ ਚ ਅਵਾਜ ਬੁਲੰਦ ਕਰਨ ਲਈ ਮਿਲਦੇ ਰਹੇ | ਹੁਣ ਇਮੀਗ੍ਰੇਸ਼ਨ ਵਲੋਂ ਕੀਤੇ ਐਲਾਨ ਨਾਲ ਜਿਥੇ ਮਹਿੰਦਰ ਸਿੰਘ ਨੇ ਨਿਊਜ਼ੀਲੈਂਡ ਸਰਕਾਰ ਦਾ ਧੰਨਵਾਦ ਕੀਤਾ ਨਾਲ ਹੀ ਉਹਨਾਂ ਸਾਰੇ ਲੋਕ ਦਾ ਵੀ ਦਿਲੋਂ ਧੰਨਵਾਦ ਕੀਤਾ ਜਿਹਨਾਂ ਉਹਨਾਂ ਦੀ ਹਸਤਾਖ਼ਰ ਮੁਹਿੰਮ ਚ ਉਹਨਾਂ ਦਾ ਸਾਥ ਦਿੱਤਾ |

ADVERTISEMENT
NZ Punjabi News Matrimonials