Tuesday, 26 October 2021
13 October 2021 New Zealand

ਕੀ ਦੁਬਾਰਾ ਤੋਂ ਆਕਲੈਂਡ ਵਿੱਚ ਲੱਗੇਗਾ ਲੌਕਡਾਊਨ ਲੈਵਲ 4?

ਅੱਜ ਕਮਿਊਨਿਟੀ ਵਿੱਚ 55 ਨਵੇਂ ਕੇਸਾਂ ਦੀ ਪੁਸ਼ਟੀ
ਕੀ ਦੁਬਾਰਾ ਤੋਂ ਆਕਲੈਂਡ ਵਿੱਚ ਲੱਗੇਗਾ ਲੌਕਡਾਊਨ ਲੈਵਲ 4? - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਪ੍ਰਭਾਵਿਤ ਇਲਾਕਿਆਂ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਨੂੰ ਕਾਬੂ ਵਿੱਚ ਪਾਉਣ ਲਈ ਸਭ ਤੋਂ ਵਧੀਆ ਤੇ ਸੰਭਾਵਿਤ ਤਰੀਕਾ ਹੈ ਲੌਕਡਾਊਨ ਲੈਵਲ 4, ਇਹ ਮੰਨਣਾ ਹੈ ਕੋਰੋਨਾ ਮਹਾਂਮਾਰੀ ਮਾਹਿਰਾਂ ਦਾ। ਕਿਉਂਕਿ ਲਗਾਤਾਰ ਇਹ ਭਵਿੱਖਬਾਣੀਆਂ ਹੋ ਰਹੀਆਂ ਹਨ ਕਿ ਜੇ ਕੋਰੋਨਾ ਦੇ ਕੇਸ ਇਸੇ ਤਰ੍ਹਾਂ ਵੱਧਦੇ ਰਹੇ ਤਾਂ ਰੋਜਾਨਾ ਦੇ ਕੇਸਾਂ ਦੀ ਗਿਣਤੀ ਸੈਂਕੜਿਆਂ ਵਿੱਚ ਵੀ ਪੁੱਜ ਸਕਦੀ ਹੈ।

ਅੱਜ ਵੀ ਕਮਿਊਨਿਟੀ ਵਿੱਚ ਕੋਰੋਨਾ ਦੇ 55 ਨਵੇਂ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਨੇ ਕੀਤੀ ਹੈ। ਇਨ੍ਹਾਂ ਵਿੱਚੋਂ 53 ਕੇਸ ਆਕਲੈਂਡ ਵਿੱਚ ਤੇ 2 ਕੇਸ ਵਾਇਕਾਟੋ ਵਿੱਚ ਹਨ। ਸਰਕਾਰ ਨੇ ਨਾਰਥਲੈਂਡ ਤੇ ਵਾਇਕਾਟੋ ਵਿੱਚ ਲੌਕਡਾਊਨ ਲੈਵਲ 3 ਅਗਲੇ 5 ਦਿਨਾਂ ਲਈ ਲਾਗੂ ਰੱਖਣ ਦਾ ਫੈਸਲਾ ਵੀ ਲਿਆ ਹੈ।

 

ADVERTISEMENT
NZ Punjabi News Matrimonials